Krishnakumar Kunnath Died : ਮਸ਼ਹੂਰ ਗਾਇਕ ਕੇਕੇ (ਕ੍ਰਿਸ਼ਨਕੁਮਾਰ ਕੁਨਾਥ) ਦਾ ਮੰਗਲਵਾਰ ਨੂੰ ਕੋਲਕਾਤਾ ਵਿੱਚ ਦੇਹਾਂਤ ਹੋ ਗਿਆ। ਇੱਕ Concert ਵਿੱਚ ਲਗਭਗ ਇੱਕ ਘੰਟਾ ਗਾਉਣ ਤੋਂ ਬਾਅਦ ਜਦੋਂ ਕੇਕੇ ਆਪਣੇ ਹੋਟਲ ਵਾਪਸ ਪਹੁੰਚੇ ਤਾਂ ਉਹਨਾਂ ਦੀ ਸਿਹਤ ਖਰਾਬ ਹੋ ਗਈ । ਇਸ ਤੋਂ ਬਾਅਦ ਗਾਇਕ ਨੂੰ ਕੋਲਕਾਤਾ ਦੇ ਸੀਐੱਮਆਰਆਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।



ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ''ਕੇਕੇ ਨੂੰ ਰਾਤ ਕਰੀਬ 10 ਵਜੇ ਹਸਪਤਾਲ ਲਿਆਂਦਾ ਗਿਆ। ਇਹ ਮੰਦਭਾਗਾ ਹੈ ਕਿ ਅਸੀਂ ਉਸਦਾ ਇਲਾਜ ਨਹੀਂ ਕਰ ਸਕੇ।” ਕੇ.ਕੇ 53 ਸਾਲਾਂ ਦੇ ਸਨ। ਉਹਨਾਂ ਦੇ ਪਰਿਵਾਰ 'ਚ ਉਹਨਾਂ ਦੀ ਪਤਨੀ ਅਤੇ ਦੋ ਪੁੱਤਰ ਹਨ। ਕੇਕੇ ਨੇ ਹਿੰਦੀ ਵਿੱਚ 200 ਤੋਂ ਵੱਧ ਗੀਤ ਗਾਏ ਹਨ।







ਵਿਵੇਕਾਨੰਦ ਕਾਲਜ ਵੱਲੋਂ ਨਾਜ਼ਰੂਲ ਮੰਚ ਵਿਖੇ ਸਮਾਗਮ ਕਰਵਾਇਆ ਗਿਆ ਸੀ। ਇਸ ਦੀ ਜਾਣਕਾਰੀ ਸੀ। ਇਸ ਸੰਗੀਤ ਸਮਾਰੋਹ ਵਿੱਚ ਉਹਨਾਂ ਨੇ "ਹਮ ਰਹੇ ਯਾ ਨਾ ਰਹੇਂ ਕਲ, ਯਾਦ ਆਏਂਗੇ ਯੇ ਪਲ..." ਵਰਗੇ ਗੀਤ ਗਾਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਕੇ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕੀਤਾ, ''ਪ੍ਰਸਿੱਧ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਦੀ ਬੇਵਕਤੀ ਮੌਤ ਬਾਰੇ ਸੁਣ ਕੇ ਦੁਖੀ ਹਾਂ। ਉਹਨਾਂ ਦੇ ਗੀਤਾਂ ਵਿਚ ਅਭਿਵਿਅਕਤੀ ਦੀ ਵਿਸ਼ਾਲ ਸ਼੍ਰੇਣੀ ਹੈ। ਅਸੀਂ ਉਹਨਾਂ ਨੂੰ ਗੀਤਾਂ ਰਾਹੀਂ ਹਮੇਸ਼ਾ ਯਾਦ ਰੱਖਾਂਗੇ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ। ਓਮ ਸ਼ਾਂਤੀ।''







ਅਕਸ਼ੈ ਕੁਮਾਰ, ਗਾਇਕ ਅਰਮਾਨ ਮਲਿਕ, ਅਦਾਕਾਰਾ ਸੋਨਲ ਚੌਹਾਨ ਅਤੇ ਮੁਨਮੁਨ ਦੱਤਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਕੇਕੇ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਅਰਮਾਨ ਨੇ ਕਿਹਾ ਕਿ ਅਸੀਂ ਵਿਸ਼ਵਾਸ ਨਹੀਂ ਕਰ ਪਾ ਰਹੇ ਹਾਂ ਕਿ ਕੇਕੇ ਸਰ ਨਹੀਂ ਰਹੇ।
ਮਸ਼ਹੂਰ ਗਾਇਕ ਕੇਕੇ ਨੇ ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ ਅਤੇ ਬੰਗਾਲੀ ਸਮੇਤ ਕਈ ਭਾਸ਼ਾਵਾਂ ਵਿੱਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।