ਮੁੰਬਈ: ਫੇਮਸ ਸਿੰਗਰ ਮੀਕਾ ਸਿੰਘ ਦੀ ਮੈਨੇਜਰ ਨੇ ਮੁੰਬਈ ਦੇ ਅੰਧੇਰੀ 'ਚ ਨੀਂਦ ਦੀਆਂ ਗੋਲੀਆਂ ਖਾ ਕੇ ਖੁਸਕੁਸ਼ੀ ਕਰ ਲਈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਵਰਸੋਵਾ ਪੁਲਿਸ ਥਾਣੇ ਦੇ ਸੀਨੀਅਰ ਅਧਿਕਾਰੀ ਰਾਘਵੇਂਦਰ ਠਾਕੁਰ ਨੇ ਦੱਸਿਆ ਕਿ ਸੌਮਿਆ ਖ਼ਾਨ, ਮੀਕਾ ਸਿੰਘ ਦੇ ਅੰਧੇਰੀ ਸਥਿਤ ਚਾਰ ਮੰਜ਼ਿਲਾ ਬੰਗਲੇ ਦੀ ਪਹਿਲੀ ਮੰਜ਼ਿਲ ਦੇ ਸਟੂਡਿਓ 'ਚ ਰਹਿੰਦੀ ਸੀ। ਉਸ ਦੀ ਮ੍ਰਿਤਕ ਦੇਹ ਨੂੰ ਅੰਤਮ ਸਸਕਾਰ ਦੇ ਲਈ ਪੰਜਾਬ 'ਚ ਰਹਿਣ ਵਾਲੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੋਂਪ ਦਿੱਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਸਾਨੂੰ ਇਸ ਮਾਮਲੇ 'ਚ ਕਿਸੇ ਸਾਜਿਸ਼ ਦਾ ਖਸ਼ਦਾ ਨਜ਼ਰ ਨਹੀਂ ਆਉਂਦਾ ਅਤੇ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ।