ਮਹਾਦੇਵਨ ਨੇ ਸ਼ਿਵਾਜੀ ਚੌਕ ਟ੍ਰੈਫਿਕ ਸਿਗਨਲ, ਜੋ ਕਿ ਵਾਸ਼ੀ ਦੇ ਸਭ ਤੋਂ ਵਿਅਸਤ ਚੌਕਾਂ ਵਿੱਚੋਂ ਇੱਕ ਹੈ, ਤੇ ਆਵਾਜਾਈ ਨੂੰ ਵੀ ਮੈਨੇਜ ਕੀਤਾ। ਪੁਲਿਸ ਕਮਿਸ਼ਨਰ ਬਿਪਿਨ ਕੁਮਾਰ ਸਿੰਘ ਅਤੇ ਡੀਸੀਪੀ ਟ੍ਰੈਫਿਕ ਪੁਰਸ਼ੋਤਮ ਕਰਦ ਵੀ ਇਸ ਦੌਰਾਨ ਮੌਜੂਦ ਸਨ।
ਸੜਕ ਸੁਰੱਖਿਆ ਅਭਿਆਨ ਤਹਿਤ ਨਵੀਂ ਮੁੰਬਈ ਟ੍ਰੈਫਿਕ ਪੁਲਿਸ ਨੇ ਇੱਕ ਨਵੀਂ ਪਹਿਲ ਕੀਤੀ ਹੈ ਜਿਸ ਵਿੱਚ ਨਾਗਰਿਕ ਇੱਕ ਦਿਨ ਲਈ ਟ੍ਰੈਫਿਕ ਪੁਲਿਸ ਬਣ ਸਕਦੇ ਹਨ।ਨਾਗਰਿਕ www.trafficnm.com 'ਤੇ ਰਜਿਸਟਰ ਕਰਕੇ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ। ਇਸ ਤੋਂ ਬਾਅਦ ਮਹਾਦੇਵਨ ਨੇ ਇਸ ਮੌਕੇ 'ਤੇ ਆਪਣਾ ਮਨਪਸੰਦ ਗਾਣਾ "ਸੁਨੋ ਗੌਰ ਸੇ ਦੁਨੀਆ ਵਾਲੋ" ਵੀ ਗਾਇਆ। ਮਹਾਦੇਵਨ ਆਪਣੇ ਪਰਿਵਾਰ ਨਾਲ ਵਾਸ਼ੀ ਵਿੱਚ ਰਹਿੰਦੇ ਹਨ।