ਸੋਨੂੰ ਨਿਗਮ ਨੇ ਨੈਪੋਟੀਜ਼ਮ ਦੇ ਮੁਦੇ 'ਤੇ ਇਕ ਵੀਡੀਓ ਪੋਸਟ ਕੀਤੀ,  ਜਿਸ ਵਿੱਚ ਉਨ੍ਹਾਂ ਕਿਹਾ ਕੀ ਮੇਰੇ ਨਾਲ ਵੀ ਇੰਝ ਹੋ ਚੁੱਕਾ ਹੈ, ਮੇਰਾ ਗਾਇਆ ਗੀਤ ਕਿਸੀ ਹੋਰ ਕੋਲ ਗਵਾਇਆ ਸੀ। ਜਿਸ ਅਦਾਕਾਰ 'ਤੇ ਨੈਪੋਟੀਜ਼ਮ ਨੂੰ ਲੈ ਕੇ ਅੱਜ ਕਲ ਉਂਗਲੀਆਂ ਉੱਠ ਰਹੀਆਂ ਹਨ, ਉਸ ਨੇ ਮੇਰੇ ਨਾਲ ਵੀ ਇੰਝ ਕੀਤਾ ਸੀ।

ਸੋਨੂੰ ਦਾ ਇਹ ਨਿਸ਼ਾਨਾ ਸਲਮਾਨ ਵਲ ਇਸ ਲਈ ਹੋ ਸਕਦਾ ਹੈ, ਕਿਉਂਕਿ ਸੋਨੂੰ ਨਿਗਮ ਨੇ ਕਿਹਾ ,ਕੀ ਉਸ  ਸ਼ਖਸ ਨੇ ਅਰਿਜੀਤ ਸਿੰਘ ਨਾਲ ਵੀ ਇੰਝ ਕੀਤਾ ਹੈ। ਬਾਲੀਵੁਡ ਇੰਡਸਟਰੀ ਵਿੱਚ ਸਭ ਸਲਮਾਨ ਤੇ ਅਰਿਜੀਤ ਦੇ ਕਲੇਸ਼ ਬਾਰੇ ਜਾਣਦੇ ਹਨ। ਸਲਮਾਨ ਦੀ ਕਿਸੀ ਵੀ ਫ਼ਿਲਮ 'ਚ ਅਰਿਜੀਤ ਸਿੰਘ ਦਾ ਗਾਇਆ ਹੋਇਆ ਗੀਤ ਨਹੀਂ ਹੈ।

ਸੁਸ਼ਾਤ ਸਿੰਘ ਖੁਦਕੁਸ਼ੀ ਮਾਮਲਾ: ਕਰਨ, ਸਲਮਾਨ ਸਣੇ 8 ਲੋਕਾਂ ਖਿਲਾਫ ਕੇਸ ਦਰਜ, ਕੰਗਣਾ ਰਨੌਤ ਨੂੰ ਬਣਾਇਆ ਗਵਾਹ

ਅਦਾਕਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੰਡਸਟਰੀ 'ਚ ਨੈਪੋਟੀਜ਼ਮ ਦਾ ਮੁੱਦਾ ਕਾਫੀ ਗਰਮ ਹੈ, ਤੇ ਲੋਕ ਵੀ ਨੈਪੋਟੀਜ਼ਮ ਤੇ ਮੋਨੋਪੋਲੀ ਦੇ ਖਿਲਾਫ ਆਪਣਾ ਗੁੱਸਾ ਸੋਸ਼ਲ ਮੀਡੀਆ 'ਤੇ ਜ਼ਾਹਿਰ ਕਰ ਰਹੇ ਹਨ। ਸੋਨੂੰ ਨਿਗਮ ਨੇ ਵੀ ਵੀਡੀਓ ਸਾਂਝਾ ਕਰ ਕਿਹਾ ਕਿ ਨੈਪੋਟੀਜ਼ਮ ਮਾਫੀਆ ਫ਼ਿਲਮਾਂ ਨਾਲੋਂ ਜ਼ਿਆਦਾ ਮਿਊਜ਼ਿਕ ਇੰਡਸਟਰੀ ਵਿੱਚ ਹੈ। ਅੱਜ ਐਕਟਰ ਸੁਸ਼ਾਂਤ ਦੀ ਖੁਦਖੁਸ਼ੀ ਬਾਰੇ ਸੁਣਿਆ , ਕਲ ਨੂੰ ਕਿਸੀ ਸਿੰਗਰ , ਕਮਪੋਸਰ ਯਾ ਲਿਰਿਕਸ ਰਾਈਟਰ ਬਾਰੇ ਵੀ ਇਹ ਖਬਰ ਆ ਸਕਦੀ ਹੈ। ਨੈਪੋਟੀਜ਼ਮ ਹਰ ਥਾਂ ਹੈ। ਸੋਨੂੰ ਨਿਗਮ ਨੇ ਕਿਹਾ ਕਿ ਇਸ ਇੰਡਸਟਰੀ ਵਿੱਚ ਨਵੇਂ ਗਾਇਕਾਂ ਲਈ ਸਰਵਾਈਵ ਕਰਨਾ ਕਾਫੀ ਮੁਸ਼ਕਿਲ ਹੈ। ਮਿਊਜ਼ਿਕ ਕੰਪਨੀ ਆਪਣੇ ਹੀ ਆਰਟਿਸਟਾਂ ਤੋਂ ਗੀਤ ਗਵਾਉਂਦੇ ਹਨ, ਨਵੇਂ ਗਾਇਕਾਂ ਤੋਂ ਨਹੀਂ।

ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੇਗੀ ਫ਼ਿਲਮ- 'Suicide Or Murder?'

ਸੋਨੂੰ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਮਿਊਜ਼ਿਕ ਇੰਡਸਟਰੀ ਵਿੱਚ 2 ਕੰਪਨੀਆਂ ਦੇ ਹੱਥ ਵਿੱਚ ਤਾਕਤ ਹੈ ਜੋ ਇਹ ਫੈਂਸਲਾ ਲੈਂਦੇ ਹਨ ਕਿ ਕਿਸ ਤੋਂ  ਗਵਾਉਣਾ ਹੈ ਤੇ ਕਿਸ ਤੋਂ ਨਹੀਂ। ਮੇਰੇ ਨਾਲ ਵੀ ਅਜਿਹਾ ਹੋ ਚੁੱਕਾ ਹੈ ਪਰ ਮੈ ਇਸ ਸਥਿਤੀ ਤੋਂ ਜਲਦ ਹੀ ਨਿਕਲ ਗਿਆ। ਸੋਨੂੰ ਨਿਗਮ ਨੇ ਸਾਰੀ ਵੀਡੀਓ ਵਿੱਚ ਇਹੀ ਕਿਹਾ ਕਿ ਕੁਝ ਹੋਰ ਲੋਕ ਖੁਦਖੁਸ਼ੀ ਕਰਨ, ਉਸ ਤੋਂ ਪਹਿਲਾਂ ਹੀ ਨੇਪਟੀਜ਼ਮ ਤੇ ਗਰੂਪੀਜ਼ਮ ਨੂੰ ਖਤਮ ਕਰ ਦਿੱਤਾ ਜਾਵੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ