Kili Paul Dances On Koka: ਸੋਸ਼ਲ ਮੀਡੀਆ ਸਟਾਰ ਕਿਲੀ ਪਾਲ ਇੰਟਰਨੈੱਟ ਤੇ ਛਾਇਆ ਰਹਿੰਦਾ ਹੈ। ਉਹ ਭਾਰਤੀ ਗਾਣਿਆਂ ਤੇ ਲਿਪ ਸਿੰਕਿੰਗ ਵੀਡੀਓ ਬਣਾ ਕੇ ਚਰਚਾ ਦਾ ਵਿਸ਼ਾ ਬਣਿਆ। ਦੇਖਦੇ ਹੀ ਦੇਖਦੇ ਉੇਸ ਨੇ ਹਰ ਭਾਰਤੀ ਦੇ ਦਿਲ `ਚ ਆਪਣੀ ਜਗ੍ਹਾ ਬਣਾ ਲਈ। ਉਹ ਹਿੰਦੀ ਪੰਜਾਬੀ ਗਾਣਿਆਂ ਤੇ ਲਿਪ ਸਿੰਕਿੰਗ ਕਰਦਾ ਹੈ। ਇਹੀ ਨਹੀਂ ਉਸ ਦਾ ਡਾਂਸ ਵੀ ਬੜਾ ਕਮਾਲ ਦਾ ਹੁੰਦਾ ਹੈ।
ਕਿਲੀ ਪਾਲ ਨੇ ਹਾਲ ਹੀ `ਚ ਦਿਲਜੀਤ ਦੋਸਾਂਝ ਦੇ ਗਾਣੇ `ਕੋਕਾ` ਤੇ ਜ਼ਬਰਦਸਤ ਡਾਂਸ ਕੀਤਾ ਹੈ, ਜਿਸ ਦੀ ਵੀਡੀਓ ਉਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ। ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਗੀਤ ਦੇ ਕਿਲੀ ਪਾਲ ਦਾ ਡਾਂਸ ਜ਼ਬਰਦਸਤ ਹੈ। ਹਰ ਕੋਈ ਉਸ ਦੀ ਸ਼ਾਨਦਾਰ ਪਰਫ਼ਾਰਮੈਂਸ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕ ਰਿਹਾ। ਦੇਖੋ ਵੀਡੀਓ:
ਉੱਧਰ, ਕਿਲੀ ਪਾਲ ਦਾ ਇਹ ਵੀਡੀਓ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਨੂੰ ਵੀ ਕਾਫ਼ੀ ਪਸੰਦ ਆਇਆ ਹੈ। ਉਨ੍ਹਾਂ ਦੋਵਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਦੀ ਫ਼ਿਲਮ `ਬਾਬੇ ਭੰਗੜਾ ਪਾਉਂਦੇ ਨੇ` ਦਾ ਗਾਣਾ ਕੋਕਾ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ। ਇਹ ਗਾਣਾ ਟਰੈਂਡਿੰਗ ਤੇ ਚੱਲ ਰਿਹਾ ਹੈ ਅਤੇ ਇਸ ਗਾਣੇ ਤੇ ਲੋਕ ਖੂਬ ਥਿਰਕ ਰਹੇ ਹਨ ਅਤੇ ਰੀਲਾਂ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ। ਦਸ ਦਈਏ ਕਿ ਦਿਲਜੀਤ ਤੇ ਸਰਗੁਣ ਦੀ ਇਹ ਫ਼ਿਲਮ ਦੁਸ਼ਹਿਰੇ ਮੌਕੇ ਯਾਨਿ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।