ਮੁੰਬਈ: ਸੁਸ਼ਾਂਤ ਸਿੰਘ ਤੇ ਭੂਮੀ ਪੇਡਨੇਕਰ ਦੀ ਮਲਟੀ ਸਟਾਰਰ ਫ਼ਿਲਮ ‘ਸੋਨ ਚਿੜਿਆ’ ਦਾ ਦੂਜਾ ਪੋਸਟਰ ਰਿਲੀਜ਼ ਹੋਇਆ ਹੈ। ਇਸ ‘ਚ ਸੁਸ਼ਾਂਤ, ਭੂਮੀ, ਮਨੋਜ ਵਾਜਪਾਈ ਤੇ ਰਣਵੀਰ ਸ਼ੌਰੀ ਨਜ਼ਰ ਆ ਰਹੇ ਹਨ। ਪੋਸਟਰ ‘ਚ ਸਭ ਚੰਬਲ ਦੇ ਡਾਕੂਆਂ ਦੀ ਲੁੱਕ ‘ਚ ਹੀ ਨਜ਼ਰ ਆ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਕਾਫੀ ਸਮੇਂ ਤੋਂ ਚਲ ਰਹੀ ਸੀ।

ਸਾਹਮਣੇ ਆਏ ਪੋਸਟਰ ਦੇ ਨਾਲ ਹੀ ਇਸ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਗਿਆ ਹੈ। ‘ਸੋਨ ਚਿੜਿਆ’ ਦੀ ਕਹਾਣੀ ਚੰਬਲ ਦੇ ਡਾਕੂਆਂ ‘ਤੇ ਅਧਾਰਤ ਹੈ ਤੇ ਇਹ ਕ੍ਰਾਈਮ ਬੇਸਡ ਫ਼ਿਲਮ ਹੋਵੇਗੀ। ਇਸ ‘ਚ ਸੁਸ਼ਾਂਤ ਸਿੰਘ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਸੁਸ਼ਾਂਤ ਨੇ ਆਪਣੇ ਇਸ ਕਿਰਦਾਰ ਲਈ ਪਿਛਲੇ ਕਈ ਦਿਨਾਂ ਤੋਂ ਸਖ਼ਤ ਮਿਹਨਤ ਕੀਤੀ ਹੈ।


‘ਸੋਨ ਚਿੜਿਆ’ ‘ਚ ਭੂਮੀ ਪੇਡਨੇਕਰ ਵੀ ਡਕੈਤ ਦਾ ਰੋਲ ਹੀ ਕਰ ਰਹੀ ਹੈ। ਹੁਣ ਤਕ ਭੂਮੀ ਵੱਖ-ਵੱਖ ਜੌਨਰ ਦੀਆਂ ਫ਼ਿਲਮਾਂ ਕਰਕੇ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ। ਫੈਨਸ ਨੂੰ ਇਸ ਦੇ ਟ੍ਰੇਲਰ ਦੇ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਫ਼ਿਲਮ ਦੀ ਰਿਲੀਜ਼ ਦੀ ਗੱਲ ਕਰੀਏ ਤਾਂ ਫ਼ਿਲਮ ਅਗਲੇ ਸਾਲ ਫਰਵਰੀ ‘ਚ ਰਿਲੀਜ਼ ਹੋਣੀ ਹੈ ਜਿਸ ਦੀ ਤਾਰੀਖ ਦਾ ਅਜੇ ਐਲਾਨ ਨਹੀਂ ਹੋਇਆ।