ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਬਾਲੀਵੁੱਡ ਚ ਨੈਪੋਟਿਜ਼ਮ ਦਾ ਮੁੱਦਾ ਗਰਮਾਇਆ ਹੋਇਆ ਹੈ। ਹੁਣ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਨੈਪੋਟਿਜ਼ਮ ਦੀ ਬਹਿਸ 'ਤੇ ਆਪਣਾ ਪੱਖ ਰੱਖਿਆ ਤੇ ਕੰਗਣਾ ਰਣੌਤ ਦੀ ਚੁਟਕੀ ਵੀ ਲਈ।


ਸੋਨਾਕਸ਼ੀ ਸਿਨ੍ਹਾ ਨੇ ਕਿਹਾ ਕਿ 'ਉਹ ਹੈਰਾਨ ਹੈ ਕਿ ਨੈਪੋਟਿਜ਼ਮ ਬਾਰੇ ਉਹ ਮਹਿਲਾ ਗੱਲ ਕਰ ਰਹੀ ਹੈ ਜਿਸ ਦੀ ਭੈਣ ਖੁਦ ਉਸ ਦੇ ਕੰਮ ਨੂੰ ਮੈਨੇਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਬਿਲਕੁੱਲ ਵੀ ਤਰਜੀਹ ਨਹੀਂ ਦਿੰਦੀ।'


ਦਰਅਸਲ ਕੰਗਨਾ ਰਨੌਤ ਦੇ ਪੂਰੇ ਕੰਮ ਦੀ ਦੇਖਭਾਲ ਉਸ ਦੀ ਭੈਣ ਰੰਗੋਲੀ ਚੰਦੇਲ ਦੁਆਰਾ ਕੀਤੀ ਜਾਂਦੀ ਹੈ। ਉਹ ਕੰਗਨਾ ਦੀ ਭੈਣ ਦੇ ਨਾਲ-ਨਾਲ ਉਸ ਦੀ ਮੈਨੇਜਰ ਵੀ ਹੈ।


ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਕਰੀਬ ਦੋ ਮਹੀਨੇ ਪਹਿਲਾਂ ਆਪਣਾ ਟਵਿੱਟਰ ਅਕਾਊਂਟ ਬੰਦ ਕੀਤਾ ਸੀ। ਉਦੋਂ ਤੋਂ ਉਹ ਟਵਿੱਟਰ 'ਤੇ ਐਕਟਿਵ ਨਹੀਂ। ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਆਲੀਆ ਭੱਟ, ਸੋਨਮ ਕਪੂਰ ਤੇ ਸੋਨਾਕਸ਼ੀ ਸਿਨ੍ਹਾ ਵਰਗੇ ਸਟਾਰ ਕਿੱਡਜ਼ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਹੇ ਹਨ।


ਇਸ ਨੈਗਟੀਵਿਟੀ ਤੇ ਟ੍ਰੋਲ ਤੋਂ ਬਚਣ ਲਈ ਸੋਨਾਕਸ਼ੀ ਨੇ ਆਪਣਾ ਟਵਿੱਟਰ ਅਕਾਊਂਟ ਬੰਦ ਕੀਤਾ ਸੀ, ਪਰ ਉਹ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਇੱਕ ਨਿਊਜ਼ ਪੋਰਟਲ ਨੂੰ ਦਿੱਤੇ ਇੰਟਰਵਿਊ ਵਿੱਚ ਸੋਨਾਕਸ਼ੀ ਸਿਨ੍ਹਾ ਨੇ ਕਿਹਾ ਕਿ ਜਦੋਂ ਤੋਂ ਉਹ ਟਵਿੱਟਰ ਤੋਂ ਦੂਰ ਹੈ, ਉਦੋਂ ਤੋਂ ਉਹ ਬਿਹਤਰ ਮਹਿਸੂਸ ਕਰ ਰਹੀ ਹੈ। ਸੋਨਾਕਸ਼ੀ ਨੇ ਕਿਹਾ ਕਿ ਟਵਿੱਟਰ 'ਤੇ ਵਾਪਸ ਜਾਣ ਦੀ ਉਸ ਦੀ ਕੋਈ ਪਲਾਨਨਿੰਗ ਨਹੀਂ ਹੈ।


ਕੋਰੋਨਾ ਟੈਸਟ ਸਬੰਧੀ ਕੈਪਟਨ ਸਰਕਾਰ ਦਾ ਵੱਡਾ ਫੈਸਲਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ