ਕੁਝ ਸਮਾਂ ਪਹਿਲਾਂ ਹੀ ਸੋਨਾਲੀ ਨੇ ਇੱਕ ਹੋਰ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ ਕਿ ੳਹ ਭਾਰਤ ਆ ਰਹੀ ਹੈ। ਜੀ ਹਾਂ, ਕੈਂਸਰ ਦਾ ਇਲਾਜ ਕਰਵਾਰ ਰਹੀ ਅਦਾਕਾਰਾ ਕੁਝ ਸਮੇਂ ਕਈ ਭਾਰਤ ਆ ਰਹੀ ਹੈ। ਇਸ ਬਾਰੇ ਸੋਨਾਲੀ ਨੇ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਦੇ ਨਾਲ ਕੈਪਸ਼ਨ ਦੇ ਕੇ ਜਾਣਕਾਰੀ ਦਿੱਤੀ ਹੈ।
ਆਪਣੇ ਪੋਸਟ ‘ਚ ਸੋਨਾਲੀ ਨੇ ਇਹ ਵੀ ਲਿਖਿਆ ਹੈ ਕਿ ਉਸ ਦੀਸ ਕੈਂਸਰ ਦੀ ਜੰਗ ਅਜੇ ਖ਼ਤਮ ਨਹੀਂ ਹੋਈ ਹੈ ਅਤੇ ਉਹ ਇਸ ਗੱਲ ਤੋਂ ਖੁਸ਼ ਹੈ ਕਿ ਇਲਾਜ ਦੇ ਚਲਦੇ ਉਹ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ‘ਚ ਵਾਪਸ ਆ ਰਹੀ ਹੈ। ਸੋਨਾਲੀ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋੲ ਕਿਹਾ, ‘ਕੈਂਸਰ ਦੇ ਨਾਲ ਉਨ੍ਹਾਂ ਦਾ ਅਡਵੈਂਚਰ ਅਜੇ ਬਾਕੀ ਹੈ। ਮੈਂ ਉਮੀਦ ਕਰਦੀ ਹਾਂ ਕਿ ਇਹ ਮੁਸ਼ਕਿਲ ਹਾਲਾਤ ਉਸ ਨੂੰ ਹੋਰ ਵੀ ਵਧੇਰਾ ਕੁਝ ਸਿੱਖਾ ਕੇ ਜਾਣਗੇ।