Sonali Phogat Death Case: ਟਿਕਟੋਕ ਸਟਾਰ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ 23 ਅਗਸਤ ਨੂੰ ਗੋਆ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦਾ ਭੇਤ ਦਿਨੋਂ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਸ਼ੁਰੂਆਤ 'ਚ ਦੱਸਿਆ ਗਿਆ ਸੀ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਪਰ ਜਦੋਂ ਪਰਿਵਾਰ ਵਾਲਿਆਂ ਨੇ ਕਤਲ ਦਾ ਸ਼ੱਕ ਜਤਾਇਆ ਤਾਂ ਇਸ ਦੀ ਜਾਂਚ ਦੂਜੇ ਐਂਗਲ ਤੋਂ ਕੀਤੀ ਗਈ। ਸੋਨਾਲੀ ਦੀ ਮੌਤ ਲਈ ਉਨ੍ਹਾਂ ਦੇ ਪੀਏ ਸੁਧੀਰ ਸਾਂਗਵਾਨ (Sudhir Sangwan) ਤੇ ਦੋਸਤ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ 'ਚ ਸੋਨਾਲੀ ਨੂੰ ਜ਼ਬਰਦਸਤੀ ਨਸ਼ੀਲੇ ਪਦਾਰਥ ਦਿੱਤੇ ਜਾ ਰਹੇ ਹਨ, ਨਾਲ ਹੀ ਇੱਕ ਵੀਡੀਓ 'ਚ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹੋਟਲ 'ਚੋਂ ਬਾਹਰ ਲਿਜਾਉਂਦਿਆਂ ਦੇਖਿਆ ਜਾ ਰਿਹਾ ਹੈ। ਸੋਨਾਲੀ ਫੋਗਾਟ ਦੀ ਮੌਤ ਨਾਲ ਨਾ ਸਿਰਫ ਪੂਰੇ ਦੇਸ਼ ਨੂੰ ਝਟਕਾ ਲੱਗਾ ਹੈ, ਨਾਲ ਹੀ 'ਬਿੱਗ ਬੌਸ' (Bigg Boss) ਦੇ ਮੁਕਾਬਲੇਬਾਜ਼ ਵੀ ਹੈਰਾਨ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਸੋਨਾਲੀ 'ਬਿੱਗ ਬੌਸ 14' (Bigg Boss 14) ਦਾ ਹਿੱਸਾ ਰਹਿ ਚੁੱਕੀ ਹੈ, ਇਸ ਲਈ ਉਨ੍ਹਾਂ ਦੇ ਕਈ ਦੋਸਤ ਹਨ। ਰਾਹੁਲ ਵੈਦਿਆ ਤੋਂ ਲੈ ਕੇ ਅਲੀ ਗੋਨੀ ਤੱਕ ਹਰ ਕੋਈ ਉਨ੍ਹਾਂ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਅਰਸ਼ੀ ਖਾਨ (Arshi Khan) ਨੇ ਸੋਨਾਲੀ ਫੋਗਾਟ ਦੀ ਮੌਤ 'ਤੇ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਉਹ ਅੰਦਰੋਂ ਡਰੀ ਹੋਈ ਹੈ।
ਅਰਸ਼ੀ ਖਾਨ ਸੋਨਾਲੀ ਫੋਗਾਟ ਦੇ ਕਤਲ ਤੋਂ ਡਰੀ ਹੋਈ ਹੈ
ਅਰਸ਼ੀ ਖਾਨ ਨੇ 'ਈਟਾਈਮਜ਼' ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਹਾਲ ਦੇ ਸਮੇਂ 'ਚ ਸਾਡੀ ਗੱਲਬਾਤ ਘੱਟ ਹੋਈ ਹੈ। ਵਾਇਰਲ ਵੀਡੀਓ ਦੇਖ ਕੇ ਮੈਂ ਡਰ ਗਈ ਹਾਂ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਹ ਸੋਨਾਲੀ ਸੀ। ਮੇਰੀ ਜ਼ਮੀਰ ਅਪਰਾਧੀ ਨੂੰ ਕੋਸ ਰਹੀ ਹੈ। ਉਹ ਸਾਡੇ ਕਾਨੂੰਨ ਤੋਂ ਬਚ ਨਹੀਂ ਸਕਦੇ। ਮੈਨੂੰ ਲੱਗਦਾ ਹੈ ਜਿਵੇਂ ਮੈਂ ਆਪਣੇ ਕਿਸੇ ਨਜ਼ਦੀਕੀ ਨੂੰ ਗੁਆ ਦਿੱਤਾ ਹੈ। ਮੈਂ ਸੱਚਮੁੱਚ ਨਿਰਾਸ਼ ਅਤੇ ਪਰੇਸ਼ਾਨ ਹਾਂ। ਮੇਰੇ 'ਤੇ ਭਰੋਸਾ ਕਰੋ, ਉਹ ਇੰਨੀ ਸੁੰਦਰ ਇਨਸਾਨ ਸੀ ਕਿ, ਜੇ ਉਹ (ਦੋਸ਼ੀ) ਪੈਸੇ ਮੰਗਦੇ, ਤਾਂ ਉਹ ਉਨ੍ਹਾਂ ਨੂੰ ਆਸਾਨੀ ਨਾਲ ਦੇ ਦਿੰਦੀ। ਫਿਰ ਦੋਸ਼ੀਆਂ ਨੇ ਉਨ੍ਹਾਂ ਨੂੰ ਕਿਉਂ ਮਾਰਿਆ? ਮੈਨੂੰ ਯਕੀਨ ਹੈ, ਇਸ ਪਿੱਛੇ ਕੋਈ ਵੱਡਾ ਕਾਰਨ ਹੈ ਅਤੇ ਮੈਂ ਸੱਚਮੁੱਚ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇ। ਅਰਸ਼ੀ ਨੇ ਇਹ ਵੀ ਦੱਸਿਆ ਕਿ ਸ਼ੋਅ ਤੋਂ ਬਾਅਦ ਵੀ ਉਹ ਸੋਨਾਲੀ ਦੇ ਕਾਫੀ ਕਰੀਬ ਸੀ।