ਅੜਬ ਮੁਟਿਆਰਾਂ ਦੀ ਬੱਬੂ ਬੈਂਸ ਨੇ ਬਹੁਤ ਸਾਰੇ ਲੋਕਾਂ ਦਾ ਦਿਲ ਜਿੱਤਿਆ, ਅਤੇ ਵੱਡੀ ਸਫਲਤਾ ਤੋਂ ਬਾਅਦ, ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਇੱਕ ਹੋਰ ਲਵ ਸਟੋਰੀ ਲੈ ਕੇ ਵਾਪਸ ਆਏ ਹਨ। ਪਰ ਇਸ ਵਾਰ ਵੱਖਰੇ ਸੁਆਦ ਨਾਲ। ਫਿਲਮ ਜਿੰਦ ਮਾਹੀ, ਸਿਰਫ ਇੱਕ ਪ੍ਰੇਮ ਕਹਾਣੀ ਹੀ ਨਹੀਂ ਬਲਕਿ ਇੱਕ ਦਿਲ ਨੂੰ ਛੂਹਣ ਵਾਲੀ ਭਾਵਨਾ ਵੀ ਹੈ। 

 

ਇਹ ਫਿਲਮ ਤੁਹਾਨੂੰ ਦੁਬਾਰਾ ਪਿਆਰ ਵਿੱਚ ਪੈਣ ਨੂੰ ਮਜਬੂਰ ਕਰੇਗੀ, ਜਿਸ 'ਚ ਮੁਸਕਰਾਹਟ, ਇਮੋਸ਼ਨ ਅਤੇ ਕਈ ਵਿਚਾਰਾਂ ਦਾ ਰੋਲ ਕੋਸਟਰ ਹੈ। ਫਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਦੁਆਰਾ 2022 ਵਿੱਚ ਸਕ੍ਰੀਨ 'ਤੇ ਪੇਸ਼ ਕੀਤਾ ਜਾਵੇਗਾ, ਅਤੇ ਯੂਕੇ ਵਿੱਚ ਅਗਸਤ ਦੇ ਅੰਤ ਤੱਕ ਸ਼ੂਟਿੰਗ ਸ਼ੁਰੂ ਹੋਵੇਗੀ। ਫਿਲਮ ਦਾ ਨਿਰਮਾਣ ਗੁਣਬੀਰ ਸਿੰਘ ਸਿੱਧੂ ਅਤੇ ਮਨਮੌਰਦ ਸਿੱਧੂ ਦੁਆਰਾ ਕੀਤਾ ਗਿਆ ਹੈ। 

 

ਫਿਲਮ ਸਮੀਰ ਪਨੂੰ ਦੁਆਰਾ ਨਿਰਦੇਸ਼ਤ ਕੀਤੀ ਜਾਵੇਗੀ, ਅਤੇ ਡਾਇਲੋਗ ਸਪੋਰਟ ਦੇ ਨਾਲ ਮਨਮੌਰਦ ਸਿੱਧੂ, ਸਮੀਰ ਪੰਨੂ ਅਤੇ ਜਤਿੰਦਰ ਲਾਲ ਦੁਆਰਾ ਸਕ੍ਰੀਨਪਲੇ ਕੀਤਾ ਜਾਵੇਗਾ। ਫਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਗੋਲਡਬੌਏ ਲੋਕਾਂ ਨੂੰ ਰੋਮਾਂਟਿਕ ਲੈਅ ਪੇਸ਼ ਕਰਨ ਲਈ ਤਿਆਰ ਹਨ। 

 

ਦਸ ਦਈਏ ਕਿ 12 ਅਗਸਤ ਨੂੰ ਸੋਨਮ ਬਾਜਵਾ ਦੀ ਪੁਆੜਾ ਰਿਲੀਜ਼ ਹੋਣ ਵਾਲੀ ਹੈ। ਇਸ 'ਚ ਉਸ ਨਾਲ ਐਮੀ ਵਿਰਕ ਨਜ਼ਰ ਆਉਣਗੇ। ਪੰਜਾਬੀ ਫ਼ਿਲਮ 'ਪੁਆੜਾ' ਮਨੋਰੰਜਨ ਦਾ ਡੋਜ਼ ਸਿਨੇਮਾਘਰਾਂ 'ਚ ਲੈ ਕੇ ਆਉਣ ਵਾਲੀ ਹੈ। ਕੋਰੋਨਾਵਾਇਰਸ ਕਾਰਨ ਕਾਫੀ ਸਮੇਂ ਤੋਂ ਸਿਨੇਮਾਘਰ ਬੰਦ ਹਨ। ਮਹਾਂਮਾਰੀ ਕਾਰਨ ਬਹੁਤ ਸਾਰੀਆਂ ਫ਼ਿਲਮਾਂ OTT 'ਤੇ ਰਿਲੀਜ਼ ਹੋ ਗਈਆਂ। ਪਰ ਕੁਝ ਫ਼ਿਲਮਾਂ ਨੂੰ ਮੇਕਰਸ ਸਿਨੇਮਾਘਰਾਂ 'ਚ ਰਿਲੀਜ਼ ਕਰਨਗੇ। ਜਿਸ ਲਈ ਸਹੀ ਸਮੇਂ ਦੀ ਉਡੀਕ ਸੀ। ਪੰਜਾਬੀ ਫ਼ਿਲਮਾਂ ਵੈਸੇ ਵੀ OTT ਪਲੇਟਫਾਰਮ 'ਤੇ ਡਾਇਰੈਕਟ ਰਿਲੀਜ਼ ਨਹੀਂ ਹੁੰਦੀਆਂ। 

 

ਹੁਣ ਸਥਿਤੀ ਅਗੇ ਨਾਲ ਕਾਫੀ ਬੇਹਤਰ ਹੈ। ਜਿਸ ਤੋਂ ਬਾਅਦ ਫ਼ਿਲਮ 'ਪੁਆੜਾ' ਦੇ ਮੇਕਰਸ ਫ਼ਿਲਮ ਨੂੰ ਥੀਏਟਰਸ 'ਚ ਰਿਲੀਜ਼ ਕਰਨ ਜਾ ਰਹੇ ਹਨ। ਫ਼ਿਲਮ 'ਪੁਆੜਾ' 12 ਅਗਸਤ ਨੂੰ ਰਿਲੀਜ਼ ਹੋਏਗੀ। ਸੋਨਮ ਬਾਜਵਾ ਤੇ ਐਮੀ ਵਿਰਕ ਸਟਾਰਰ ਪੰਜਾਬੀ ਫ਼ਿਲਮ ਵਰਲਡਵਾਈਡ ਰਿਲੀਜ਼ ਹੋਏਗੀ। ਦੂਜੇ ਪਾਸੇ ਬੌਲੀਵੁੱਡ 12 ਅਗਸਤ ਨੂੰ ਬੌਲੀਵੁੱਡ ਫ਼ਿਲਮ 'ਸ਼ੇਰਸ਼ਾਹ' ਤੇ 13 ਅਗਸਤ ਨੂੰ 'ਭੁਜ ਦਾ ਪ੍ਰਾਈਡ ਆਫ ਇੰਡੀਆ' ਵੀ ਆਏਗੀ।