ਆਉਣ ਵਾਲੀ ਪੰਜਾਬੀ ਫਿਲਮ 'ਜਿੰਦ ਮਾਹੀ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। 2022 ਵਿੱਚ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਅਦਾਕਾਰ ਅਜੇ ਸਰਕਾਰੀਆ ਅਤੇ ਸੋਨਮ ਬਾਜਵਾ ਲੀਡ ਕਿਰਦਾਰ ਵਿੱਚ ਹਨ। ਅਜੇ ਸਰਕਾਰੀਆ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਅਪਡੇਟ ਦਿੱਤਾ ਹੈ। ਇਸ ਫਿਲਮ ਦੀ ਸ਼ੂਟਿੰਗ ਇੰਗਲੈਂਡ ਵਿੱਚ ਕੀਤੀ ਜਾ ਰਹੀ ਹੈ।


 


ਅਜੇ ਸਰਕਾਰਿਆ ਅਤੇ ਸੋਨਮ ਬਾਜਵਾ, ਇਸ ਤੋਂ ਪਹਿਲਾਂ 2019 ਦੀ ਪੰਜਾਬੀ ਫਿਲਮ, 'ਅੜਬ ਮੁਟਿਆਰਾਂ' ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਹ ਫਿਲਮ ਬਾਕਸ ਆਫਿਸ 'ਤੇ ਬਹੁਤ ਵੱਡੀ ਹਿੱਟ ਰਹੀ ਸੀ ਅਤੇ ਅਜੈ-ਸੋਨਮ ਦੀ ਆਨ-ਸਕ੍ਰੀਨ ਜੋੜੀ ਨੂੰ ਫੈਨਜ਼ ਦਾ ਬੇਹੱਦ ਪਿਆਰ ਮਿਲਿਆ ਸੀ।


 


ਹੁਣ ਇਹ ਜੋੜੀ 'ਜਿੰਦ ਮਾਹੀ' ਵਿੱਚ 3 ਸਾਲਾਂ ਬਾਅਦ ਦੁਬਾਰਾ ਇਕੱਠੇ ਕੰਮ ਕਰਨ ਲਈ ਤਿਆਰ ਹੈ। ਅਜੇ ਸਰਕਾਰਿਆ ਨੇ ਫਿਲਮ ਦੇ ਕਲੈਪ ਬੋਰਡ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਵ੍ਹਾਈਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ ਪੇਸ਼ ਕੀਤੀ ਗਈ ਇਸ ਫਿਲਮ ਨੂੰ ਡਾਇਰੈਕਟ ਸਮੀਰ ਪੰਨੂੰ ਕਰ ਰਹੇ ਹਨ, ਜਿੰਨਾ ਨੇ ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਵੀ ਹੈ। 


 


ਗੋਲਡਬੌਏ, ਇਸ ਫਿਲਮ ਲਈ ਮਿਊਜ਼ਿਕ ਤਿਆਰ ਕਰ ਰਹੇ ਹਨ। ਗੋਲਡਬੁਆਏ ਇੰਡਸਟਰੀ ਵਿੱਚ ਇੱਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਵਜੋਂ ਜਾਣੇ ਜਾਂਦੇ ਹਨ। ਗੁਣਬੀਰ ਸਿੰਘ ਸਿੱਧੂ ਅਤੇ ਮਨਮੌਰਦ ਸਿੱਧੂ ਫਿਲਮ ਦੇ ਨਿਰਮਾਤਾ ਹਨ। ਫਿਲਮ ਦਾ ਆਫੀਸ਼ੀਅਲ ਐਲਾਨ ਪਿਛਲੇ ਮਹੀਨੇ ਹੀ ਕੀਤਾ ਗਿਆ ਸੀ। ਬਾਕੀ ਸਟਾਰ ਕਾਸਟ ਅਤੇ ਟੀਮ ਨੇ ਵੀ ਫਿਲਮ ਦੀ ਸ਼ੂਟਿੰਗ ਦੀ ਆਫੀਸ਼ੀਅਲ ਅਨਾਊਸਮੈਂਟ ਕੀਤੀ ਹੈ। ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਆਉਣ ਵਾਲੀ 15 ਅਕਤੂਬਰ ਨੂੰ ਦਿਲਜੀਤ ਦੋਸਾਂਝ ਦੇ ਨਾਲ ਫਿਲਮ ਹੌਂਸਲਾ ਰੱਖ 'ਚ ਨਜ਼ਰ ਆਉਣ ਵਾਲੀ ਹੈ। 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904