Goday Goday Chaa Allrhan De Song Out Now: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀਆਂ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਲਈ ਤਿਆਰ ਹਨ। ਦੱਸ ਦਈਏ ਕਿ ਇਹ ਦੋਵੇਂ ਹੀ ਫਿਲਮਾਂ ਦਾ ਪੂਰਾ ਪੰਜਾਬ ਬੇਸਵਰੀ ਨਾਲ ਉਡੀਕ ਕਰ ਰਿਹਾ ਹੈ।


'ਸ਼ੋਲੇ' 'ਚ ਡਾਕੂ ਗੱਬਰ ਦੇ ਰੋਲ ਲਈ ਅਮਜਦ ਖਾਨ ਨਹੀਂ ਸੀ ਪਹਿਲੀ ਪਸੰਦ, ਇਹ ਐਕਟਰ ਸੀ ਪਹਿਲੀ ਪਸੰਦ


ਸੋਨਮ ਬਾਜਵਾ 'ਗੋਡੇ ਗੋਡੇ ਚਾਅ' 'ਚ ਦੇਸੀ ਕੁੜੀ ਰਾਣੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਰਾਣੀ ਯਾਨਿ ਸੋਨਮ ਦੀ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ ਹੈ। ਉਹ ਰਵਾਇਤੀ ਪੰਜਾਬੀ ਸੂਟਾਂ 'ਚ ਕਮਾਲ ਦੀ ਲੱਗ ਰਹੀ ਹੈ ਅਤੇ ਹੁਣ ਅਦਾਕਾਰਾ ਨੇ ਆਪਣੇ ਸ਼ਾਨਦਾਰ ਗਿੱਧੇ ਨਾਲ ਸਭ ਦਾ ਮਨ ਮੋਹ ਲਿਆ ਹੈ। 


ਦਰਅਸਲ, 'ਗੋਡੇ ਗੋਡੇ ਚਾਅ' ਦਾ ਗਾਣਾ 'ਅੱਲੜ੍ਹਾਂ ਦੇ' ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਸੋਨਮ ਦੇ ਗਿੱਧੇ ਦੀ ਕਾਫੀ ਜ਼ਿਆਦਾ ਤਾਰੀਫ ਹੋ ਰਹੀ ਹੈ। ਸੋਨਮ ਦੇ ਨਾਲ ਇਸ ਗੀਤ ;ਚ ਤਾਨੀਆ ਵੀ ਨਜ਼ਰ ਆ ਰਹੀ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:






ਦੇਖੋ ਪੂਰਾ ਗਾਣਾ:



ਗਾਣੇ ਬਾਰੇ ਗੱਲ ਕਰੀਏ ਤਾਂ ਗੀਤ ਨੂੰ ਆਵਾਜ਼ ਨਛੱਤਰ ਗਿੱਲ ਨੇ ਦਿੱਤੀ ਹੈ। ਇਸ ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ ਤੇ ਸੰਗੀਤ ਐੱਨ. ਵੀ. ਨੇ ਦਿੱਤਾ ਹੈ। ਗੀਤ ਨੂੰ ਟਿਪਸ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਫ਼ਿਲਮ ’ਚ ਸੋਨਮ ਬਾਜਵਾ, ਤਾਨੀਆ, ਗਿਤਾਜ਼ ਬਿੰਦਰਖੀਆ, ਗੁਰਜੈਜ਼, ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਮਿੰਟੂ ਕਾਪਾ ਤੇ ਅੰਮ੍ਰਿਤ ਐਂਬੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ। ਦੁਨੀਆ ਭਰ ’ਚ ਇਹ ਫ਼ਿਲਮ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


ਨਿਮਰਤ ਖਹਿਰਾ ਦੀ ਖੂਬਸੂਰਤੀ ਨੇ ਜਿੱਤਿਆ ਦਿਲ, ਤਸਵੀਰਾਂ ਦੇਖ ਫੈਨਜ਼ ਬੋਲੇ, 'ਮਾਰ ਸੁੱਟਿਆ'