ਸੋਨਮ ਬਾਜਵਾ (Sonam Bajwa) ਤੇ ਅਜੇ ਸਰਕਾਰੀਆ (Ajay Sarkaria) ਦੀ ਨਵੀਂ ਫ਼ਿਲਮ `ਜਿੰਦ ਮਾਹੀ` (Jind Mahi) 5 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਲੈਕੇ ਫ਼ਿਲਮ ਦੀ ਕਾਸਟ ਤੇ ਕਰੂ ਪ੍ਰਮੋਸ਼ਨ `ਚ ਜੁੱਟ ਗਈ ਹੈ। ਇਸੇ ਦੌਰਾਨ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਸੋਨਮ ਬਾਜਵਾ ਤੇ ਅਜੇ ਸਰਕਾਰੀਆ ਨੇ ਇੱਕ ਦੂਜੇ ਨਾਲ ਖੂਬ ਮਸਤੀ ਕੀਤੀ। ਸੋਨਮ ਬਾਜਵਾ ਨੇ ਇਸ ਦੀਆਂ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤੀਆਂ ਹਨ। 









ਦੱਸ ਦਈਏ ਕਿ ਇਸ ਫ਼ਿਲਮ ਦਾ ਟਰੇਲਰ 14 ਜੁਲਾਈ ਨੂੰ ਰਿਲੀਜ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਇਹ ਫ਼ਿਲਮ ਚਰਚਾ `ਚ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਗਾਣੇ ਇੱਕ ਤੋਂ ਵਧ ਕੇ ਇੱਕ ਹਨ। ਫ਼ਿਲਮ ਦੀ ਕਹਾਣੀ ਬਾਰੇ ਗੱਲ ਕੀਤੀ ਜਾਏ ਤਾਂ ਟਰੇਲਰ ਦੇਖ ਕੇ ਪਤਾ ਲਗਦਾ ਹੈ ਕਿ ਕਹਾਣੀ ਲਵ ਟਰਾਇਐਂਗਲ ਯਾਨਿ ਪ੍ਰੇਮ ਕਹਾਣੀ ਹੈ, ਜਿਸ ਵਿੱਚ ਤਿੰਨ ਪਿਆਰ ਕਰਨ ਵਾਲੇ ਉਲਝੇ ਹੋਏ ਹਨ। 


ਫ਼ਿਲਮ `ਚ ਬਾਜਵਾ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਉਹ ਫ਼ਿਲਮ `ਚ ਲਾਡੋ ਦਾ ਕਿਰਦਾਰ ਨਿਭਾ ਰਹੀ ਹੈ। ਲਾਡੋ ਇੱਕ ਬੇਹੱਦ ਚੁਲਬੁਲੀ ਤੇ ਬਬਲੀ ਟਾਈਪ ਦੀ ਕੁੜੀ ਹੈ। ਟਰੇਲਰ ਦੀ ਸ਼ੁਰੂਆਤ `ਚ ਸੋਨਮ ਬਾਜਵਾ ਐਕਟਿਵਾ ਤੇ ਜਾ ਰਹੀ ਹੈ, ਉਸ ਨੂੰ ਰਾਹ `ਚ ਬਰਿੱਜ ਤੇ ਇੱਕ ਲੜਕਾ ਬੈਠਾ ਮਿਲਦਾ ਹੈ। ਉਹ ਜਿਸ ਅੰਦਾਜ਼ ਵਿੱਚ ਬੈਠਾ ਹੈ ਉਸ ਨੂੰ ਦੇਖ ਲਗਦਾ ਹੈ ਕਿ ਉਹ ਖੁਦਕੁਸ਼ੀ ਕਰਨ ਵਾਲਾ ਹੈ। ਸੋਨਮ ਉਸ ਨੂੰ ਬਚਾਉਣ ਦੇ ਚੱਕਰ `ਚ ਉਲਟਾ ਉਸ ਨੂੰ ਪਾਣੀ `ਚ ਸੁੱਟ ਦਿੰਦੀ ਹੈ। ਬੱਸ ਇੱਥੋਂ ਹੀ ਸ਼ੁਰੂ ਹੁੰਦੀ ਹੈ ਕਹਾਣੀ। ਫ਼ਿਲਮ `ਚ ਸੋਨਮ ਬਾਜਵਾ, ਅਜੇ ਸਰਕਾਰੀਆ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ, ਜਦਕਿ ਗੁਰਨਾਮ ਭੁੱਲਰ ਦਾ ਫ਼ਿਲਮ `ਚ ਕੈਮੀਓ ਰੋਲ ਹੈ ਯਾਨਿ ਕਿ ਉਹ ਮਹਿਮਾਨ ਭੂਮਿਕਾ ਨਿਭਾ ਰਹੇ ਹਨ।


ਕਾਬਿਲੇਗ਼ੌਰ ਹੈ ਕਿ ਇਹ ਫ਼ਿਲਮ 5 ਅਗਸਤ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਦੀ ਕਾਸਟ ਕਰੂ ਨੇ ਫ਼ਿਲਮ ਦਾ ਪ੍ਰਮੋਸ਼ਨ ਕਰਨਾ ਸ਼ੁਰੂ ਵੀ ਕਰ ਦਿਤਾ ਹੈ। ਸੋਨਮ ਬਾਜਵਾ ਨੂੰ ਸੋਸ਼ਲ ਮੀਡੀਆ `ਤੇ ਜ਼ੋਰ ਸ਼ੋਰ ਨਾਲ ਫ਼ਿਲਮ ਦਾ ਪ੍ਰਮੋਸ਼ਨ ਕਰਦੇ ਦੇਖਿਆ ਜਾ ਸਕਦਾ ਹੈ।