Goday Goday Chaa Trailer Out Now:ਸੋਨਮ ਬਾਜਵਾ ਦੀ ਫਿਲਮ 'ਗੋਡੇ ਗੋਡੇ ਚਾਅ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਜੇ ਕਿਹਾ ਜਾਵੇ ਕਿ ਇਹ ਫਿਲਮ 'ਚ ਪੂਰੀ ਤਰ੍ਹਾਂ ਸੋਨਮ ਬਾਜਵਾ ਤੇ ਨਿਰਮਲ ਰਿਸ਼ੀ ਛਾਈਆਂ ਹੋਈਆਂ ਹਨ, ਤਾਂ ਗਲਤ ਨਹੀਂ ਹੋਵੇਗਾ। ਜੇ ਤੁਸੀਂ ਪੂਰਾ ਟਰੇਲਰ ਦੇਖਦੇ ਹੋ ਤਾਂ ਇਸ 'ਚ ਸਿਰਫ ਨਿਰਮਲ ਰਿਸ਼ੀ ਤੇ ਸੋਨਮ ਬਾਜਵਾ ਹੀ ਛਾਈਆਂ ਹੋਈਆਂ ਹਨ। ਤਾਨੀਆ ਕਿਤੇ ਕਿਤੇ ਦਿਖਾਈ ਦਿੰਦੀ ਹੈ। ਪਰ ਉਸ ਦਾ ਰੋਲ ਕਾਫੀ ਵਧੀਆ ਲੱਗ ਰਿਹਾ ਹੈ।


ਇਹ ਵੀ ਪੜ੍ਹੋ: ਧਰਮਿੰਦਰ-ਹੇਮਾ ਮਾਲਿਨੀ ਦੀ ਲਵ ਸਟੋਰੀ 'ਚ ਵਿਲਨ ਬਣੇ ਸੀ ਹੇਮਾ ਦੇ ਪਿਤਾ, ਦੋਵਾਂ ਨੂੰ ਦੂਰ ਰੱਖਣ ਲਈ ਕਰਦੇ ਸੀ ਇਹ ਕੰਮ


ਟਰੇਲਰ ਬਾਰੇ ਗੱਲ ਕਰੀਏ ਤਾਂ 3 ਮਿੰਟ 12 ਸਕਿੰਟਾਂ ਦੇ ਟਰੇਲਰ 'ਚ ਤੁਹਾਨੂੰ ਫਿਲਮ ਦੀ ਕਹਾਣੀ ਕਾਫੀ ਸਮਝ ਆ ਜਾਂਦੀ ਹੈ। ਇਹ ਫਿਲਮ ਦੀ ਕਹਾਣੀ ਉਸ ਦੌਰ ਦੇ ਆਲੇ ਦੁਆਲੇ ਘੁੰਮਦੀ ਹੈ, ਜਦੋਂ ਔਰਤਾਂ ਨੂੰ ਬਰਾਤ 'ਚ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਸੀ। ਬਰਾਤ ਵਿੱਚ ਸਿਰਫ ਬੰਦੇ ਹੀ ਜਾਂਦੇ ਸੀ। ਹੁਣ ਸੋਨਮ ਬਾਜਵਾ ਤੇ ਨਿਰਮਲ ਰਿਸ਼ੀ ਮਿਲ ਕੇ ਇਸ ਨਿਯਮ ਨੂੰ ਬਦਲਣ ਦੀਆਂ ਸਕੀਮਾਂ ਲਾਉਂਦੀਆਂ ਨਜ਼ਰ ਆ ਰਹੀਆਂ ਹਨ। ਦੇਖੌ ਪੂਰਾ ਟਰੇਲਰ: 









ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਆਪਣੀਆਂ ਦੋਵੇਂ ਫਿਲਮਾਂ ਨੂੰ ਲੈਕੇ ਲਗਾਤਾਰ ਲਾਈਮਲਾਈਟ 'ਚ ਬਣੀ ਹੋਈ ਹੈ । ਉਸ ਦੀ ਫਿਲਮ 'ਕੈਰੀ ਆਨ ਜੱਟਾ 3' ਦਾ ਟੀਜ਼ਰ ਤੇ ਟਾਈਟਲ ਟਰੈਕ ਹਾਲ ਹੀ 'ਚ ਰਿਲੀਜ਼ ਹੋਇਆ ਹੈ । ਇਸ ਫਿਲਮ 'ਚ ਸੋਨਮ ਬਾਜਵਾ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ । ਜਦਕਿ 'ਗੋਡੇ ਗੋਡੇ ਚਾਅ' 'ਚ ਉਹ ਗੀਤਾਜ ਬਿੰਦਰੱਖੀਆ ਨਾਲ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ । 


ਦੱਸ ਦਈਏ ਕਿ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦੀਆਂ ਬੈਕ ਟੂ ਬੈਕ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਦੋਵੇਂ ਹੀ ਫਿਲਮਾਂ 'ਚ ਉਸ ਦਾ ਵੱਖੋ-ਵੱਖਰਾ ਕਿਰਦਾਰ ਨਜ਼ਰ ਆਉਣ ਵਾਲਾ ਹੈ। ਇਹ ਤਾਂ ਸਭ ਨੂੰ ਪਤਾ ਹੈ ਕਿ ਉਸ ਦੀ ਫਿਲਮ 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਵੀ ਪੜ੍ਹੋ: ਧਰਮਿੰਦਰ-ਹੇਮਾ ਮਾਲਿਨੀ ਦੀ ਅੱਜ 43ਵੀਂ ਮੈਰਿਜ ਐਨੀਵਰਸਰੀ, ਈਸ਼ਾ ਦਿਓਲ ਨੇ ਸ਼ੇਅਰ ਕੀਤੀ ਇਹ ਪਿਆਰੀ ਤਸਵੀਰ