Sonam Bajwa At NMACC: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਹ ਇੰਨੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਕਰਕੇ ਕਾਫੀ ਸੁਰਖੀਆਂ ਵਿੱਚ ਹੈ। ਇਸ ਦੌਰਾਨ ਸੋਨਮ ਬਾਜਵਾ ਸੋਸ਼ਲ ਮਡਿੀਆ 'ਤੇ ਵੀ ਲਗਾਤਾਰ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਜਾਣਕਾਰੀ ਫੈਨਜ਼ ਨਾਲ ਸ਼ੇਅਰ ਕਰਦੀ ਹੈ। 


ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਇਲੀਆਨਾ ਡੀਕਰੂਜ਼ ਨੇ ਬੇਬੀ ਬੰਪ ਕੀਤਾ ਫਲੌਂਟ, ਪੋਸਟ ਸ਼ੇਅਰ ਕਰ ਲਿਖਿਆ, 'ਜ਼ਿੰਦਗੀ ਹਾਲ ਹੀ 'ਚ'


ਹੁਣ ਸੋਨਮ ਬਾਜਵਾ ਦੀ ਇੱਕ ਹੋਰ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਹ ਬੀਤੀ ਰਾਤ 'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' ਵਿਖੇ 'ਦ ਸਾਊਂਡ ਆਫ ਮਿਊਜ਼ਿਕ' ਦੇ ਪ੍ਰੀਮੀਅਰ 'ਤੇ ਪਹੁੰਚੀ ਸੀ। ਇਸ ਦੌਰਾਨ ਸੋਨਮ ਬਾਜਵਾ ਨੇ ਆਪਣੀ ਲੁੱਕ ਤੇ ਵੱਖਰੇ ਸਟਾਇਲ ਨਾਲ ਮਹਿਫਲ ਲੁੱਟ ਲਈ। ਸੋਨਮ ਬਾਜਵਾ ਦੀ ਲੁੱਕ ਤੇ ਖੂਬਸੂਰਤੀ ਦੇਖ ਕੇ ਫੈਨਜ਼ ਦੀਵਾਨੇ ਹੋ ਗਏ। ਸੋਨਮ ਬਾਜਵਾ ਨੇ ਬਰਾਊਨ ਰੰਗ ਦੀ ਡਰੈੱਸ ਪਹਿਨੀ ਹੋਈ ਸੀ, ਜਿਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆਂ 'ਤੇ ਸ਼ੇਅਰ ਕੀਤੀਆਂ ਹਨ। ਦੇਖੋ ਸੋਨਮ ਦੀ ਪੋਸਟ:









ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ 'ਚ ਪਹੁੰਚ ਕੇ ਸੋਨਮ ਬਾਜਵਾ ਨੇ ਪਾਪਰਾਜ਼ੀ ਲਈ ਕਈ ਪੋਜ਼ ਵੀ ਦਿੱਤੇ।






ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਸੋਨਮ ਦੀਆਂ ਆਉਣ ਵਾਲੀਆਂ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਦੇ ਟਰੇਲਰ/ਟੀਜ਼ਰ ਰਿਲੀਜ਼ ਹੋਏ ਹਨ। ਦੋਵੇਂ ਹੀ ਫਿਲਮਾਂ 'ਚ ਸੋਨਮ ਬਿਲਕੁਲ ਵੱਖੋ-ਵੱਖਰੇ ਕਿਰਦਾਰਾਂ 'ਚ ਨਜ਼ਰ ਆਉਣ ਵਾਲੀ ਹੈ। ਖਾਸ ਕਰਕੇ 'ਗੋਡੇ ਗੋਡੇ ਚਾਅ' 'ਚ ਉਸ ਦੇ ਦੇਸੀ ਲੁੱਕ ਦੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ। ਫੈਨਜ਼ ਨੂੰ ਸੋਨਮ ਬਾਜਵਾ ਦਾ ਦੇਸੀ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਦੱਸ ਦਈਏ ਕਿ ਇਹ ਫਿਲਮ 26 ਮਈ 2023 ਨੂੰ, ਜਦਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਇਹ ਵੀ ਪੜ੍ਹੋ: ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ ਸੰਨੀ ਦਿਓਲ ਦੀਆਂ ਭੈਣਾਂ ਅਜੀਤਾ-ਵਿਜੇਤਾ, ਜਾਣੋ ਕੀ ਕਰਦੇ ਹਨ ਧਰਮਿੰਦਰ ਦੇ ਜਵਾਈ