Sonam Bajwa Video: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਸੋਨਮ ਬਾਜਵਾ ਦੀਆਂ ਹਾਲ ਹੀ 'ਚ 2 ਫਿਲਮਾਂ ਰਿਲੀਜ਼ ਹੋਈਆਂ ਸੀ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3'। ਇਨ੍ਹਾਂ ਦੋਵੇਂ ਹੀ ਫਿਲਮ ਨੂੰ ਜਨਤਾ ਵੱਲੋਂ ਜ਼ਬਰਦਸਤ ਪਿਆਰ ਤੇ ਤਾਰੀਫ ਮਿਲੀ। ਖਾਸ ਕਰਕੇ ਗੋਡੇ ਗੋਡੇ ਚਾਅ 'ਚ ਸੋਨਮ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। 


ਇਹ ਵੀ ਪੜ੍ਹੋ: ਨੀਰੂ ਬਾਜਵਾ ਦੇ ਸੰਘਰਸ਼ ਦੇ ਦਿਨਾਂ ਦਾ ਵੀਡੀਓ ਆਇਆ ਸਾਹਮਣੇ, ਕਦੇ ਬਾਲੀਵੁੱਡ ਫਿਲਮਾਂ 'ਚ ਹੁੰਦੀ ਸੀ ਬੈਕਗਰਾਊਂਡ ਡਾਂਸਰ


ਇਸ ਦੇ ਨਾਲ ਨਾਲ ਸੋਨਮ ਇੰਨੀਂ ਦਿਨੀਂ ਯੂਟਿਊਬਰ ਅਭਿਸ਼ੇਕ ਮਲਹਾਨ ਉਰਫ ਫੁਕਰਾ ਇਨਸਾਨ ਕਰਕੇ ਵੀ ਖੂਬ ਸੁਰਖੀਆਂ ਬਟੋਰ ਰਹੀ ਹੈ। ਪਰ ਇਸ ਦਰਮਿਆਨ ਸੋਨਮ ਦੀ ਇੱਕ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਵੀਡੀਓ 'ਚ ਸੋਨਮ ਨੇ ਆਪਣੀਆਂ ਕਾਤਿਲ ਅਦਾਵਾਾਂ ਨਾਲ ਫੈਨਜ਼ ਨੂੰ ਆਪਣਾ ਕਾਇਲ ਬਣਾ ਲਿਆ ਹੈ। ਸੋਨਮ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਸਿੰਪਲ ਸੂਟ ਪਹਿਿਨਿਆ ਹੋਇਆ ਹੈ ਅਤੇ ਨਾਲ ਹੀ ਚੁੰਨੀ ਲਈ ਹੋਈ ਹੈ। ਉਸ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ ਤੇ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ। ਫੈਨਜ਼ ਉਸ ਦੀ ਲੁੱਕ 'ਤੇ ਫਿਦਾ ਹੁੰਦੇ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਪਿਛਲੇ ਲੰਬੇ ਸਮੇਂ ਤੋਂ ਲਾਈਮਲਾਈਟ 'ਚ ਹੈ। ਉਸ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚਿਆ ਹੈ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਸੁਰਖੀਆ 'ਚ ਰਹਿੰਦੀ ਹੈ। ਸੋਨਮ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਸ ਦੇ ਇੰਸਟਾਗ੍ਰਾਮ 'ਤੇ 1 ਕਰੋੜ ਤੋਂ ਜ਼ਿਆਂਦਾ ਫਾਲੋਅਰਜ਼ ਹਨ। 


ਇਹ ਵੀ ਪੜ੍ਹੋ: ਕੀ ਸਚਮੁੱਚ ਬੀਮਾਰ ਹਨ ਧਰਮਿੰਦਰ? ਪਿਤਾ ਨੂੰ ਵਿਦੇਸ਼ ਲੈਕੇ ਕਿਉਂ ਗਏ ਸੰਨੀ ਦਿਓਲ, ਹੇਮਾ ਮਾਲਿਨੀ ਨੇ ਦੱਸੀ ਸੱਚਾਈ