Sonam Kapoor Postpartum Depression: ਮਾਂ ਬਣਨਾ ਇੱਕ ਸੁੰਦਰ ਅਹਿਸਾਸ ਹੈ, ਪਰ ਮਾਂ ਬਣਨ ਤੋਂ ਬਾਅਦ ਇੱਕ ਔਰਤ ਬਹੁਤ ਸਰੀਰਕ ਤੇ ਮਾਨਸਿਕ ਬਦਲਾਅ ਤੋਂ ਲੰਘਦੀ ਹੈ। ਕਈਆਂ ਨੂੰ ਜਣੇਪੇ ਤੋਂ ਬਾਅਦ ਡਿਪਰੈਸ਼ਨ ਵਿੱਚੋਂ ਲੰਘਣਾ ਪੈਂਦਾ ਹੈ ਜਦੋਂ ਕਿ ਕਈਆਂ ਦਾ ਭਾਰ ਤੇਜ਼ੀ ਨਾਲ ਵਧਦਾ ਹੈ। ਸੋਨਮ ਕਪੂਰ ਵੀ ਡਿਲੀਵਰੀ ਤੋਂ ਬਾਅਦ ਵਧੇ ਹੋਏ ਵਜ਼ਨ ਤੋਂ ਪਰੇਸ਼ਾਨ ਸੀ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ ਡਿਲੀਵਰੀ ਤੋਂ ਬਾਅਦ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੈ।
ਇਹ ਵੀ ਪੜ੍ਹੋ: ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
38 ਸਾਲ ਦੀ ਸੋਨਮ ਕਪੂਰ ਨੇ ਸਾਲ 2018 'ਚ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ 7 ਫੇਰੇ ਲਏ ਸੀ। ਵਿਆਹ ਦੇ ਚਾਰ ਸਾਲਾਂ ਬਾਅਦ, ਅਗਸਤ 2022 ਵਿੱਚ, ਇਹ ਜੋੜਾ ਇੱਕ ਬੇਟੇ ਦੇ ਮਾਤਾ-ਪਿਤਾ ਬਣ ਗਿਆ, ਜਿਸਦਾ ਨਾਮ ਵਾਯੂ ਹੈ। ਆਪਣੇ ਬੇਟੇ ਦੇ ਜਨਮ ਤੋਂ ਲਗਭਗ ਦੋ ਸਾਲ ਬਾਅਦ, ਅਦਾਕਾਰਾ ਨੇ ਦੱਸਿਆ ਹੈ ਕਿ ਕਿਵੇਂ ਡਿਲੀਵਰੀ ਤੋਂ ਬਾਅਦ 35 ਕਿਲੋ ਭਾਰ ਵਧਣ ਕਾਰਨ ਉਸ ਨੂੰ ਸਦਮਾ ਲੱਗਾ।
ਆਪਣੇ ਵਧੇ ਭਾਰ ਤੋਂ ਪਰੇਸ਼ਾਨ ਹੋਈ ਸੋਨਮ
ਸੋਨਮ ਕਪੂਰ ਨੇ ਡਿਲੀਵਰੀ ਤੋਂ ਬਾਅਦ ਵਧੇ ਹੋਏ ਭਾਰ ਨੂੰ ਲੈ ਕੇ ਆਪਣਾ ਦਰਦ ਜ਼ਾਹਰ ਕੀਤਾ ਹੈ। ਸੋਨਮ ਨੇ ਕਿਹਾ, "ਮੇਰਾ ਭਾਰ 35 ਕਿਲੋ ਵਧ ਗਿਆ। ਈਮਾਨਦਾਰੀ ਨਾਲ ਕਹਾਂ ਤਾਂ ਸ਼ੁਰੂ ਵਿੱਚ ਮੈਨੂੰ ਬਹੁਤ ਸਦਮਾ ਲੱਗਾ। ਤੁਸੀਂ ਆਪਣੇ ਬੱਚੇ ਨੂੰ ਲੈ ਕੇ ਬਹੁਤ ਜਨੂੰਨ ਹੋ। ਤੁਸੀਂ ਨਾ ਤਾਂ ਵਰਕਆਊਟ ਕਰਨ ਬਾਰੇ ਸੋਚ ਰਹੇ ਹੋ ਅਤੇ ਨਾ ਹੀ ਆਪਣੀ ਡਾਈਟ ਬਾਰੇ। ਮੈਨੂੰ ਡੇਢ ਸਾਲ ਲੱਗ ਗਿਆ। ਇਸਨੂੰ ਹੌਲੀ-ਹੌਲੀ ਸਵੀਕਾਰ ਕਰਨ ਲਈ, ਕਿਉਂਕਿ ਤੁਹਾਨੂੰ ਨਵੇਂ ਬੱਚੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ।
ਬੋਲੀ- 'ਪਤੀ ਨਾਲ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਹਿੰਦਾ'
ਸੋਨਮ ਕਪੂਰ ਨੇ ਦੱਸਿਆ ਕਿ ਬੱਚੇ ਦੇ ਜਨਮ ਤੋਂ ਬਾਅਦ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ। ਇੱਥੋਂ ਤੱਕ ਕਿ ਉਸਦੇ ਪਤੀ (ਆਨੰਦ) ਨਾਲ ਵੀ ਰਿਸ਼ਤਾ ਪਹਿਲਾਂ ਵਰਗਾ ਨਹੀਂ ਹੈ। ਅਭਿਨੇਤਰੀ ਨੇ ਕਿਹਾ, "ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਬਦਲ ਜਾਂਦਾ ਹੈ। ਤੁਹਾਡੇ ਨਾਲ ਤੁਹਾਡਾ ਰਿਸ਼ਤਾ, ਤੁਹਾਡੇ ਪਤੀ ਨਾਲ, ਸਭ ਕੁਝ ਬਦਲ ਜਾਂਦਾ ਹੈ। ਤੁਸੀਂ ਕਦੇ ਆਪਣੀ ਬੌਡੀ ਬਾਰੇ ਪਹਿਲਾਂ ਵਰਗਾ ਮਹਿਸੂਸ ਨਹੀਂ ਕਰੋਗੇ। ਮੈਂ ਹਮੇਸ਼ਾ ਆਪਣੇ ਆਪ ਨੂੰ ਉਸੇ ਤਰ੍ਹਾਂ ਐਕਸੈਪਟ ਕੀਤਾ, ਜਿਵੇਂ ਦੀ ਮੈਂ ਹਾਂ। ਮੈਂ ਸੋਚਿਆ ਕਿ ਮੈਨੂੰ ਆਪਣਾ ਇਹ ਰੂਪ ਵੀ ਐਕਸੈਪਟ ਕਰਨਾ ਚਾਹੀਦਾ ਹੈ।
ਫਿਲਹਾਲ ਸੋਨਮ ਕਪੂਰ ਹੌਲੀ-ਹੌਲੀ ਆਪਣਾ ਭਾਰ ਕੰਟਰੋਲ ਕਰ ਰਹੀ ਹੈ। ਕੁਝ ਸਮਾਂ ਪਹਿਲਾਂ, ਅਭਿਨੇਤਰੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਪਿਛਲੇ 16 ਮਹੀਨਿਆਂ ਤੋਂ ਆਪਣੇ ਆਪ ਅਤੇ ਆਪਣੇ ਬੱਚੇ 'ਤੇ ਧਿਆਨ ਦੇ ਰਹੀ ਹੈ ਅਤੇ ਬਿਨਾਂ ਕਿਸੇ ਸਖਤ ਮਿਹਨਤ ਜਾਂ ਸਖਤ ਖੁਰਾਕ ਦੇ ਭਾਰ ਘਟਾ ਰਹੀ ਹੈ।