ਮੁੰਬਈ: ਬਿਹਾਰ ਵਿੱਚ ਅੱਜ ਵੋਟਿੰਗ ਦਾ ਪਹਿਲਾ ਪੜਾਅ ਜਾਰੀ ਹੈ। ਅੱਜ ਸਵੇਰ ਤੋਂ ਹੀ ਬਿਹਾਰ ਵਿੱਚ ਲੋਕ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਖੜ੍ਹੇ ਵੇਖੇ ਗਏ ਹਨ। ਸਾਰੇ ਆਗੂਆਂ ਨੇ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਅਜਿਹੀ ਹੀ ਇੱਕ ਅਪੀਲ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵੀ ਕੀਤੀ। ਉਨ੍ਹਾਂ ਵੋਟ ਪਾਉਣ ਲਈ ਦਿਮਾਗ ਦੀ ਵਰਤੋਂ ਕਰਨ ਲਈ ਕਿਹਾ ਤੇ ਬਿਹਾਰ ਤੋਂ ਪਰਵਾਸ ਦਾ ਮੁੱਦਾ ਵੀ ਉਠਾਇਆ।


ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ, "ਜਿਸ ਦਿਨ ਸਾਡੇ ਬਿਹਾਰੀ ਭਰਾਵਾਂ ਨੂੰ ਘਰ ਛੱਡ ਕੇ ਕਿਸੇ ਹੋਰ ਸੂਬੇ ਵਿੱਚ ਨਹੀਂ ਜਾਣਾ ਪਏਗਾ। ਜਿਸ ਦਿਨ ਦੂਸਰੇ ਰਾਜਾਂ ਦੇ ਲੋਕ ਕੰਮ ਲੱਭਣ ਲਈ ਬਿਹਾਰ ਆਉਣਗੇ। ਉਸ ਦਿਨ ਦੇਸ਼ ਜਿੱਤੇਗਾ ਪਰ ਵੋਟ ਪਾਉਣ ਲਈ ਬਟਨ ਉਂਗਲ ਤੋਂ ਨਹੀਂ ਦਿਮਾਗ ਨਾਲ ਦਬਾਉਣਾ।" ਸੋਨੂੰ ਸੂਦ ਤੋਂ ਇਲਾਵਾ ਅਦਾਕਾਰਾ ਤੇ ਕਾਂਗਰਸ ਆਗੂ ਉਰਮਿਲਾ ਮਾਤੋਂਡਕਰ ਨੇ ਵੀ ਟਵੀਟ ਕਰਕੇ ਬਿਹਾਰ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।






ਉਰਮਿਲਾ ਮਾਤੋਂਡਕਰ ਨੇ ਟਵੀਟ ਵਿੱਚ ਲਿਖਿਆ, "ਬਿਹਾਰ ਦੇ ਪਿਆਰੇ ਭਰਾਵੋ ਅਤੇ ਭੈਣੋ, ਅੱਜ ਵੋਟਿੰਗ ਹੈ। ਆਪਣੀ ਵੋਟ ਦਿਓ। ਕਿਰਪਾ ਕਰਕੇ ਇਸ ਦ੍ਰਿਸ਼ ਨੂੰ ਯਾਦ ਰੱਖੋ।" ਇਸ ਦੇ ਨਾਲ ਹੀ ਉਨ੍ਹਾਂ ਬਿਹਾਰ ਚੋਣ, ਬਿਹਾਰ ਵਿਧਾਨਸਭਾ ਚੋਣ ਤੇ ਬਿਹਾਰ ਚੋਣ 2020 ਹੈਸ਼ਟੈਗ ਲਗਾਏ। ਦੱਸ ਦੇਈਏ ਕਿ ਬਿਹਾਰ ਵਿੱਚ ਤਿੰਨ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ ਅਗਲੇ ਮਹੀਨੇ 10 ਨਵੰਬਰ ਨੂੰ ਹੋਵੇਗੀ।