ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਬੇਸਹਾਰਾ ਲੋਕਾਂ ਦੀ ਮਦਦ ਲਈ ਲਗਾਤਾਰ ਸਭ ਤੋਂ ਅੱਗੇ ਰਹੇ ਹਨ। ਸੋਸ਼ਲ ਮੀਡੀਆ 'ਤੇ ਅਕਸਰ ਲੋਕ ਮਦਦ ਦੀ ਅਪੀਲ ਕਰਦੇ ਦਿਖਾਈ ਦਿੰਦੇ ਹਨ ਤੇ ਅਜਿਹੀ ਸਥਿਤੀ 'ਚ ਸੋਨੂੰ ਵੀ ਉਨ੍ਹਾਂ ਦੀ ਮਦਦ ਕਰਦੇ ਹਨ। ਹਾਲ ਹੀ 'ਚ ਸੋਨੂੰ ਸੂਦ ਨੇ ਟਵਿੱਟਰ 'ਤੇ ਇਕ ਪਰਿਵਾਰ ਦੀ ਮਦਦ ਦੀ ਘੋਸ਼ਣਾ ਕੀਤੀ ਹੈ।


ਇੱਕ ਵਿਅਕਤੀ ਨੇ ਸੋਨੂੰ ਸੂਦ ਨੂੰ ਟਵਿਟਰ 'ਤੇ ਟੈਗ ਕਰਦਿਆਂ ਕਿਹਾ ਕਿ ਇਕ ਔਰਤ ਹੈ ਜਿਸ ਦਾ ਪਤੀ ਮਰ ਗਿਆ ਹੈ ਤੇ ਉਸ ਦੇ ਸਿਰ 'ਤੇ ਛੱਤ ਨਹੀਂ ਹੈ। ਸਰ, ਇਸ ਔਰਤ ਦੇ ਪਤੀ ਦੀ ਮੌਤ ਹੋ ਗਈ, ਇਹ ਬਿਹਾਰ ਦੇ ਪਟਨਾ 'ਚ ਰਹਿ ਰਹੀ ਸੀ। ਮਕਾਨ ਮਾਲਕ ਨੇ ਇਨ੍ਹਾਂ ਨੂੰ ਘਰੋਂ ਕੱਢ ਦਿਤਾ ਹੈ। ਇੱਕ ਮਹੀਨੇ ਤੋਂ ਇਹ ਔਰਤ ਆਪਣੇ 2 ਬੱਚਿਆਂ ਦੇ ਨਾਲ ਸੜਕ ਕਿਨਾਰੇ ਰਹਿ ਰਹੀ ਹੈ। ਉਹ ਭੁੱਖ ਤੋਂ ਪ੍ਰੇਸ਼ਾਨ ਹਨ। ਤੁਸੀਂ ਸਭ ਦੀ ਮਦਦ ਕਰਦੇ ਹੋ ਇਨ੍ਹਾਂ ਦੀ ਵੀ ਮਦਦ ਕਰੋ। ਇਸ ਪਰਿਵਾਰ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ।




ਇਸ ਦੇ ਜਵਾਬ ਵਿੱਚ ਸੋਨੂੰ ਸੂਦ ਨੇ ਕਿਹਾ, "ਕੱਲ੍ਹ ਇਸ ਪਰਿਵਾਰ ਦੇ ਸਿਰ 'ਤੇ ਛੱਤ ਹੋਵੇਗੀ, ਇਨ੍ਹਾਂ ਛੋਟੇ ਬੱਚਿਆਂ ਨੂੰ ਜ਼ਰੂਰ ਇੱਕ ਛੱਤ ਮਿਲੇਗੀ।" ਇੰਨਾ ਹੀ ਨਹੀਂ ਸੋਨੂੰ ਨੂੰ ਸੋਸ਼ਲ ਮੀਡੀਆ ਜ਼ਰੀਏ ਲਗਾਤਾਰ ਲੋੜਵੰਦਾਂ ਦੀ ਮਦਦ ਕਰਦੇ ਵੇਖਿਆ ਜਾ ਰਿਹਾ ਹੈ।


ਇੱਕ ਹੋਰ ਵਿਅਕਤੀ ਦੇ ਟਵੀਟ ਦਾ ਜਵਾਬ ਦਿੰਦਿਆਂ ਸੋਨੂੰ ਨੇ ਕਿਹਾ,  "ਕੱਲ੍ਹ ਸਵੇਰੇ ਤੁਸੀਂ ਆਪਣੇ ਘਰ ਲਈ ਰਵਾਨਾ ਹੋਵੋਗੇ ਤੇ ਆਪਣੇ ਪਿਤਾ ਦੇ ਅੰਤਮ ਸੰਸਕਾਰ ਕਰਨ ਦੇ ਯੋਗ ਹੋਵੋਗੇ।" ਸਭ ਕੁਝ ਤੈਅ ਕੀਤਾ ਜਾ ਰਿਹਾ ਹੈ। ਤੁਸੀਂ ਹਿੰਮਤ ਨਾ ਹਾਰੋ, ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਮੇਰੀ ਹਮਦਰਦੀ।"