Sonu Sood Helps Graduate Chaiwali: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਬਿਹਾਰ ਦੀ ਰਾਜਧਾਨੀ ਪਟਨਾ 'ਚ ਚਾਹ ਦਾ ਸਟਾਲ ਚਲਾਉਣ ਵਾਲੀ ਪ੍ਰਿਯੰਕਾ ਗੁਪਤਾ ਦੀ ਮਦਦ ਲਈ ਹੱਥ ਵਧਾਇਆ ਹੈ। ਸੋਨੂੰ ਸੂਦ ਨੇ ਦੱਸਿਆ ਕਿ ਹੁਣ ਪ੍ਰਿਅੰਕਾ ਦੀ ਚਾਹ ਦੀ ਦੁਕਾਨ ਨੂੰ ਕੋਈ ਨਹੀਂ ਹਟਾਏਗਾ। ਹਾਲ ਹੀ 'ਚ ਪਟਨਾ ਨਗਰ ਨਿਗਮ ਨੇ ਕਬਜ਼ੇ ਵਿਰੋਧੀ ਮੁਹਿੰਮ ਤਹਿਤ ਪ੍ਰਿਅੰਕਾ ਦੀ ਚਾਹ ਦੀ ਦੁਕਾਨ ਨੂੰ ਜ਼ਬਤ ਕੀਤਾ ਸੀ। ਇਸ ਤੋਂ ਬਾਅਦ ਪ੍ਰਿਅੰਕਾ ਨੇ ਆਪਣਾ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਆਪਣਾ ਕਾਰੋਬਾਰ ਨਹੀਂ ਚਲਾ ਪਾ ਰਹੀ ਹੈ।


ਸੋਨੂੰ ਸੂਦ ਨੇ ਜਾਣਕਾਰੀ ਦਿੱਤੀ


ਸੋਨੂੰ ਸੂਦ ਨੇ ਹੁਣ ਪ੍ਰਿਯੰਕਾ ਗੁਪਤਾ ਦੀ ਮਦਦ ਲਈ ਪਹਿਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, 'ਪ੍ਰਿਅੰਕਾ ਦੀ ਚਾਹ ਦੀ ਦੁਕਾਨ ਲਈ ਜਗ੍ਹਾ ਦਾ ਇੰਤਜ਼ਾਮ ਕੀਤਾ ਗਿਆ ਹੈ। ਹੁਣ ਕੋਈ ਵੀ ਪ੍ਰਿਅੰਕਾ ਨੂੰ ਉਥੋਂ ਨਹੀਂ ਹਟਾਏਗਾ। ਛੇਤੀ ਬਿਹਾਰ ਆ ਕੇ ਤੇਰੇ ਹੱਥ ਦੀ ਚਾਹ ਪੀਵਾਂਗੇ। ਜੈ ਹਿੰਦ। '




ਵੀਡੀਓ 'ਚ ਪ੍ਰਿਅੰਕਾ ਗੁਪਤਾ ਨੇ ਕਿਹਾ ਸੀ- 'ਮੈਂ ਬਿਹਾਰ 'ਚ ਕੁਝ ਵੱਖਰਾ ਕਰਨ ਬਾਰੇ ਸੋਚਿਆ ਸੀ ਅਤੇ ਲੋਕ ਵੀ ਮੇਰਾ ਸਮਰਥਨ ਕਰ ਰਹੇ ਸਨ ਪਰ ਇਹ ਬਿਹਾਰ ਹੈ ਅਤੇ ਇੱਥੇ ਔਰਤਾਂ ਦੀ ਸਥਿਤੀ ਰਸੋਈ ਤੱਕ ਸੀਮਤ ਹੈ। ਕੁੜੀਆਂ ਨੂੰ ਅੱਗੇ ਵਧਣ ਦਾ ਹੱਕ ਨਹੀਂ ਹੈ। ਪਟਨਾ ਵਿੱਚ ਹੋਰ ਵੀ ਬਹੁਤ ਸਾਰੇ ਸਟਾਲ ਹਨ। ਇੱਥੇ ਕਈ ਗੈਰ-ਕਾਨੂੰਨੀ ਕੰਮ ਚੱਲ ਰਹੇ ਹਨ। ਸ਼ਰਾਬ ਵਿਕ ਰਹੀ ਹੈ ਪਰ ਜੇਕਰ ਕੋਈ ਲੜਕੀ ਆਪਣਾ ਕਾਰੋਬਾਰ ਚਲਾਉਣ ਬਾਰੇ ਸੋਚਦੀ ਹੈ ਤਾਂ ਉਸ ਨੂੰ ਵਾਰ-ਵਾਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।


ਕੌਣ ਹੈ ਪ੍ਰਿਅੰਕਾ ਗੁਪਤਾ?


ਦੱਸ ਦੇਈਏ ਕਿ ਪ੍ਰਿਯੰਕਾ ਗੁਪਤਾ ਅਰਥ ਸ਼ਾਸਤਰ ਵਿੱਚ ਗ੍ਰੈਜੂਏਟ ਹੈ ਅਤੇ ਨੌਕਰੀ ਨਾ ਮਿਲਣ ਕਾਰਨ ਉਸਨੇ ਕੁਝ ਸਮਾਂ ਪਹਿਲਾਂ ਪਟਨਾ ਮਹਿਲਾ ਕਾਲਜ ਦੇ ਸਾਹਮਣੇ ਆਪਣਾ ਚਾਹ ਦਾ ਸਟਾਲ ਸ਼ੁਰੂ ਕੀਤਾ ਸੀ। ਹਾਲ ਹੀ 'ਚ ਪ੍ਰਿਅੰਕਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਦੱਸਿਆ ਕਿ ਉਹ ਬਹੁਤ ਜਲਦ ਗੋਪਾਲਗੰਜ 'ਚ ਆਪਣੀ ਫਰੈਂਚਾਇਜ਼ੀ ਦੀ ਪਹਿਲੀ ਚਾਹ ਦੀ ਦੁਕਾਨ ਸ਼ੁਰੂ ਕਰਨ ਜਾ ਰਹੀ ਹੈ।