ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੱਲੋਂ ਮਦਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਈ ਲੋਕਾਂ ਦੇ ਮਸੀਹਾ ਬਣੇ ਸੋਨੂ ਸੂਦ ਨੇ ਇਕ ਵਾਰ ਇਕ ਹੋਰ ਚੰਗੇ ਕੰਮ ਦੀ ਪਹਿਲ ਕੀਤੀ ਹੈ। ਜਿਸਦੇ ਨਾਲ ਸੋਨੂੰ ਸੂਦ ਹੁਣ ਕੈਂਸਰ ਮਰੀਜ਼ਾਂ ਦੀ ਮਦਦ ਕਰਨਗੇ। ਦਰਅਸਲ ਸੋਨੂੰ ਸੂਦ ਹਾਲ ਹੀ ਦੇ ਵਿਚ ਇਕ NGO ਫਾਊਂਡੇਸ਼ਨ ਦੇ ਨਾਲ ਜੁੜੇ ਹਨ। ਜੋ ਬਲੱਡ ਕੈਂਸਰ ਅਤੇ ਕਈ ਬਲੱਡ ਡਿਸੌਡਰ ਦੇ ਮਰੀਜ਼ਾਂ ਦੀ ਮਦਦ ਲਈ ਕੰਮ ਕਰਦੇ ਹਨ।


ਹੁਣ ਸੋਨੂੰ ਸੂਦ ਵੀ ਇਸ NGO ਦੇ ਜੁੜ ਗਏ ਹਨ ਤੇ ਲੋਕਾਂ ਨੂੰ ਬਲੱਡ ਸਟੈਮ ਸੈੱਲ ਡੋਨੇਟ ਕਰਨ ਲਈ ਜਾਗਰੂਕ ਕਰਨਗੇ। ਇਸ ਸਭ ਦੀ ਜਾਣਕਾਰੀ ਸੋਨੂੰ ਸੂਦ ਨੇ ਇਕ ਵੀਡੀਓ ਰਾਹੀ ਦਿੱਤੀ। ਇਸ ਵੀਡੀਓ ਵਿਚ ਸੋਨੂੰ ਦਾ ਕਹਿਣਾ ਹੈ ਇਕ ਸਾਡੀ ਜ਼ਿੰਦਗੀ ਦੇ ਵਿਚ ਸਭ ਤੋਂ ਜ਼ਰੂਰੀ ਹੁੰਦਾ ਹੈ ਪਰਿਵਾਰ। ਮੈਂ ਪਰਿਵਾਰ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਹਾਂ।


ਸੋਨੂੰ ਸੂਦ ਨੇ ਕਿਹਾ, 'ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਭ ਸਾਡੀ ਇਸ ਮੁਹਿੰਮ ਨਾਲ ਜੁੜ ਕੇ ਦੇਸ਼ 'ਚ ਬਲੱਡ ਕੈਂਸਰ ਤੇ ਬਲੱਡ ਡਿਸੋਡਰ ਨਾਲ ਲੜ ਰਹੇ ਮਰੀਜ਼ਾ ਦੀ ਮਦਦ ਲਈ ਅੱਗੇ ਆਉਣ।'


ਸੋਨੂ ਸੂਦ ਦਾ ਅੱਗੇ ਕਹਿਣਾ ਸੀ ਕਿ ਮੈਂ ਇਸਨੂੰ ਆਪਣਾ ਫਰਜ਼ ਸਮਝਦੇ ਹੋਏ 10 ਹਜ਼ਾਰ ਬਲੱਡ ਸਟੈਮ ਸੈੱਲ ਡੋਨਰ ਜੋੜਨ ਦਾ ਪਲੈਜ਼ ਲਿਆ ਹੈ | ਇਸ ਨੇਕ ਕੰਮ ਲਈ ਅੱਗੇ ਆਉਣ ਲਈ ਮੈਂ ਇਸ NGO ਦਾ ਸ਼ੁਕਰੀਆ ਕਰਦਾ ਹਾਂ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ