Sonu Sood Income Tax Survey: ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਇਨ੍ਹੀਂ ਦਿਨੀਂ ਟੈਕਸ ਚੋਰੀ ਦੇ ਦੋਸ਼ਾਂ ਨਾਲ ਘਿਰੇ ਹੋਏ ਹਨ। ਦੱਸ ਦੇਈਏ ਕਿ ਆਈਟੀ ਅਧਿਕਾਰੀਆਂ ਨੇ ਸੋਨੂੰ 'ਤੇ 20 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਦੋਸ਼ ਲਗਾਇਆ ਹੈ। ਸੋਨੂੰ ਸੂਦ ਨੇ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿ ਵਿੱਚ ਸੋਨੂੰ ਨੇ ਕਿਹਾ ਕਿ, ਮੈਂ ਕਦੇ ਵੀ ਕੁਝ ਗਲਤ ਨਹੀਂ ਕੀਤਾ, ਮੈਨੂੰ ਦੋ ਵਾਰ ਰਾਜ ਸਭਾ ਸੀਟ ਦੀ ਪੇਸ਼ਕਸ਼ ਵੀ ਮਿਲੀ ਹੈ। ਮੈਂ ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਦਿੱਤੇNDTV ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਸੋਨੂੰ ਨੇ ਕਿਹਾ ਕਿ, ਮੈਂ ਕੋਈ ਕਾਨੂੰਨ ਨਹੀਂ ਤੋੜਿਆ ਹੈ। ਫਿਰ ਵੀ, ਟੈਕਸ ਅਧਿਕਾਰੀਆਂ ਨੇ ਲਗਾਤਾਰ 4 ਦਿਨ ਮੇਰੇ ਤੋਂ ਪੁੱਛਗਿੱਛ ਕੀਤੀ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਜੋ ਵੀ ਪ੍ਰਸ਼ਨ ਪੁੱਛੇ, ਮੈਂ ਉਨ੍ਹਾਂ ਨੂੰ ਸਹੀ ਉੱਤਰ ਦਿੱਤੇ, ਮੈਂ ਉਨ੍ਹਾਂ ਨੂੰ ਉਹ ਕਾਗਜ਼ ਦਿੱਤੇ ਜੋ ਉਹ ਚਾਹੁੰਦੇ ਸਨ।
ਟੈਕਸ ਚੋਰੀ ‘ਤੇ Sonu Sood ਦਾ ਵੱਡਾ ਬਿਆਨ, ਦੋ ਪਾਰਟੀਆਂ ਤੋਂ ਮਿਲਿਆ ਰਾਜ ਸਭਾ ਦੀ ਸੀਟ ਲਈ ਆਫਰ
ਏਬੀਪੀ ਸਾਂਝਾ | 21 Sep 2021 12:36 PM (IST)
ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਇਨ੍ਹੀਂ ਦਿਨੀਂ ਟੈਕਸ ਚੋਰੀ ਦੇ ਦੋਸ਼ਾਂ ਨਾਲ ਘਿਰੇ ਹੋਏ ਹਨ। ਦੱਸ ਦੇਈਏ ਕਿ ਆਈਟੀ ਅਧਿਕਾਰੀਆਂ ਨੇ ਸੋਨੂੰ 'ਤੇ 20 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਦੋਸ਼ ਲਗਾਇਆ ਹੈ।
सोनू सूद
Published at: 21 Sep 2021 12:36 PM (IST)