ਨਵੀਂ ਦਿੱਲੀ: ਦਿਲ ਨੂੰ ਸਕੂਨ ਦੇਣ ਵਾਲੇ ਸਿੰਗਲ ਟਰੈਕ, 'ਸੁਣ ਲੇ ਜ਼ਾਰਾ' 'ਚ ਰੀਅਲ ਲਾਈਫ ਕਪਲ ਗੌਤਮ ਅਤੇ ਪੰਖੁੜੀ ਰੋਡੇ ਦੀ ਜੋੜੀ ਚਰਚਾ ਦਾ ਵਿਸ਼ਾ ਬਣ ਗਈ ਹੈ। ਉਨ੍ਹਾਂ ਦੀ ਜਾਦੂਈ ਕੈਮਿਸਟਰੀ ਇਸ ਗੀਤ ਵਿੱਚ ਦੇਖਣ ਨੂੰ ਮਿਲੀ ਹੈ।ਜਿਸ ਨੂੰ ਦਰਸ਼ਕ ਖੂਬ ਪਸੰਦ ਵੀ ਕਰ ਰਹੇ ਹਨ। ਇਹ ਰੋਮਾਂਟਿਕ ਗੀਤ ਹੁਣ ਰਿਲੀਜ਼ ਹੋ ਚੁੱਕਾ ਹੈ।
ਜਦੋਂ ਤੋਂ ਗੌਤਮ ਰੋਡੇ ਅਤੇ ਪੰਖੁੜੀ ਰੋਡੇ 2018 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸੀ। ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਸਿਰਫ ਇੱਕ ਹੀ ਸਵਾਲ ਸੀ: ਕੀ, ਉਹ ਦੋਵੇਂ ਕਦੋਂ ਇਕੱਠੇ ਪਰਦੇ ਤੇ ਆਉਣਗੇ
। ਇੰਝ ਜਾਪਦਾ ਹੈ ਕਿ ਆਖਰਕਾਰ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਗਿਆ ਹੈ, ਕਿਉਂਕਿ ਦੋਵਾਂ ਨੇ ਇੱਕ ਰੋਮਾਂਟਿਕ ਅਤੇ ਰੂਹ ਨੂੰ ਪ੍ਰਭਾਵਤ ਕਰਨ ਵਾਲੇ ਸਿੰਗਲ, 'ਸੁਣ ਲੇ ਜ਼ਾਰਾ' ਨਾਲ ਐਂਟਰੀ ਲਈ ਹੈ। Zee Music Original ਵੱਲੋਂ ਇਹ ਗੀਤ ਅੱਜ ਸਵੇਰੇ ਹੀ ਰਿਲੀਜ਼ ਕੀਤਾ ਗਿਆ ਸੀ।
ਇਹ ਗੀਤ ਕਸ਼ਮੀਰ ਦੀਆਂ ਖੂਬਸੂਰਤ ਅਤੇ ਦਿਲਕਸ਼ ਖੂਬਸੂਰਤ ਵਾਦੀਆਂ ਵਿੱਚ ਸ਼ੂਟ ਕੀਤਾ ਗਿਆ। ਗਾਣਾ ਨਾ ਸਿਰਫ ਉਨ੍ਹਾਂ ਦੀ ਕੈਮਿਸਟਰੀ ਨੂੰ ਉਜਾਗਰ ਕਰਦਾ ਹੈ ਬਲਕਿ ਸ਼ੁੱਧ ਪਿਆਰ ਦੀ ਸੱਚੀ ਪੇਸ਼ਕਾਰੀ ਵੀ ਹੈ। ਗਾਣੇ ਅਤੇ ਸ਼ੂਟਿੰਗ ਦੇ ਤਜ਼ਰਬੇ 'ਤੇ ਬੋਲਦਿਆਂ, ਗੌਤਮ ਨੇ ਪੁਸ਼ਟੀ ਕੀਤੀ ਕਿ, "ਪੰਖੁੜੀ ਅਤੇ ਮੈਂ ਹਮੇਸ਼ਾਂ ਇਕੱਠੇ ਆਉਣਾ ਚਾਹੁੰਦੇ ਸੀ ਪਰ ਸਾਨੂੰ ਪਤਾ ਸੀ ਕਿ ਜਦੋਂ ਅਸੀਂ ਕਰਾਂਗੇ, ਇਹ ਇੱਕ ਵਿਸ਼ੇਸ਼ ਗਾਣੇ ਲਈ ਹੋਵੇਗਾ ਅਤੇ 'ਸੁਣ ਲੇ ਜ਼ਾਰਾ' ਮਗਰੋਂ ਹੁਣ ਮੈਂ ਸਿਰਫ ਲੋਕਾਂ ਦੇ ਰੀਐਕਸ਼ਨ ਵੇਖਣ ਲਈ ਉਤਸੁਕ ਹਾਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :