Rashmika Mandana Vijay Devarkonda: ਨੈਸ਼ਨਲ ਕ੍ਰਸ਼ ਕਹੀ ਜਾਣ ਵਾਲੀ ਰਸ਼ਮੀਕਾ ਮੰਡਾਨਾ ਲਈ ਕਰੀਅਰ ਦੇ ਲਿਹਾਜ਼ ਨਾਲ ਪਿਛਲਾ ਸਾਲ ਬਹੁਤ ਖਾਸ ਰਿਹਾ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਐਨੀਮਲ' 'ਚ ਉਸ ਨੇ ਰਣਬੀਰ ਕਪੂਰ ਦੀ ਪਤਨੀ ਗੀਤਾਂਜਲੀ ਦੇ ਕਿਰਦਾਰ 'ਚ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਸੈਟਲ ਹੋਣ ਯਾਨਿ ਵਿਆਹ ਕਰਨ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਸਲਮਾਨ ਖਾਨ ਦੇ ਫਾਰਮ 'ਚ ਦੋ ਲੋਕਾਂ ਨੇ ਕੀਤੀ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼, ਪੁਲਿਸ ਨੇ ਕੀਤਾ ਗ੍ਰਿਫਤਾਰ, ਮੁਲਜ਼ਮਾਂ ਕੋਲੋਂ ਫਰਜ਼ੀ ID ਕਾਰਡ ਬਰਾਮਦ

ਕੁਝ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਸ਼ਮਿਕਾ ਮੰਦੰਨਾ ਦੇ ਘਰ 'ਚ ਵਿਆਹ ਦੀ ਸ਼ਹਿਨਾਈ ਗੂੰਜਣ ਵਾਲੀ ਹੈ। ਉਹ ਅਭਿਨੇਤਾ ਵਿਜੇ ਦੇਵਰਕੋਂਡਾ ਨਾਲ ਸੈਟਲ ਹੋਣ ਦੀ ਤਿਆਰੀ ਕਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਸ਼ਮਿਕਾ ਅਤੇ ਵਿਜੇ ਫਰਵਰੀ 'ਚ ਮੰਗਣੀ ਕਰ ਸਕਦੇ ਹਨ। ਹਾਲਾਂਕਿ ਇਸ ਖਬਰ ਨੂੰ ਲੈ ਕੇ ਕਿਸੇ ਨੇ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

ਰਸ਼ਮਿਕਾ ਮੰਡਾਨਾ ਅਤੇ ਵਿਜੇ ਦੇਵਰਕੋਂਡਾ ਦੀ ਡੇਟਿੰਗ ਦੀਆਂ ਖਬਰਾਂ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਹਾਲਾਂਕਿ ਦੋਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਤੌਰ 'ਤੇ ਸਵੀਕਾਰ ਨਹੀਂ ਕੀਤਾ ਹੈ। ਹੁਣ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵੇਂ ਆਪਣੇ ਰਿਸ਼ਤੇ ਨੂੰ ਵਿਆਹ ਤੱਕ ਅੱਗੇ ਲਿਜਾਣਾ ਚਾਹੁੰਦੇ ਹਨ। ਦੋਵੇਂ ਫਰਵਰੀ ਦੇ ਦੂਜੇ ਹਫਤੇ ਆਪਣੀ ਮੰਗਣੀ ਦਾ ਐਲਾਨ ਕਰ ਸਕਦੇ ਹਨ।

ਰਸ਼ਮਿਕਾ ਮੰਡਾਨਾ ਅਤੇ ਵਿਜੇ ਦੇਵਰਕੋਂਡਾ ਨੇ ਅਜੇ ਤੱਕ ਮੰਗਣੀ ਅਤੇ ਵਿਆਹ ਦੀਆਂ ਖਬਰਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਰਸ਼ਮਿਕਾ ਅਤੇ ਵਿਜੇ ਨੇ 'ਗੀਤਾ ਗੋਵਿੰਦਮ' ਅਤੇ 'ਡੀਅਰ ਕਾਮਰੇਡ' ਵਿੱਚ ਇਕੱਠੇ ਕੰਮ ਕੀਤਾ ਹੈ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਆਨਸਕ੍ਰੀਨ ਜੋੜੀ ਬਹੁਤ ਪਸੰਦ ਹੈ। 

ਇਹ ਵੀ ਪੜ੍ਹੋ: 'KGF' ਸਟਾਰ ਯਸ਼ ਦੇ ਜਨਮਦਿਨ 'ਤੇ ਹੋਇਆ ਵੱਡਾ ਹਾਦਸਾ, ਸਾਊਥ ਸਟਾਰ ਦੇ 3 ਫੈਨਜ਼ ਦੀ ਦਰਦਨਾਕ ਮੌਤ, 3 ਗੰਭੀਰ ਜ਼ਖਮੀ