Mammooty Luxury lifestyle: ਸਾਊਥ ਫਿਲਮਾਂ ਦੇ ਸੁਪਰਸਟਾਰ ਅਦਾਕਾਰ ਮਾਮੂਟੀ ਅੱਜਕੱਲ੍ਹ ਕਿਸੇ ਪਛਾਣ ਦੇ ਮੁਹਤਾਜ ਨਹੀਂ। ਆਪਣੇ ਕਰੀਅਰ ਵਿੱਚ ਹੁਣ ਤੱਕ ਉਹ ਇੱਕ ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਸਭ ਤੋਂ ਵੱਧ ਉਨ੍ਹਾਂ ਨੇ ਮਲਿਆਲਮ ਫਿਲਮਾਂ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਹਾਲ ਹੀ 'ਚ ਖਬਰ ਆਈ ਸੀ ਕਿ ਮਾਮੂਟੀ ਕੋਰੋਨਾ ਪੋਜ਼ੇਟਿਵ ਹਨ, ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ 'ਚ ਰਹੇ। ਮਾਮੂਟੀ ਦੇ ਫਿਲਮੀ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਹੁਣ ਤੱਕ 380 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਅਥਾਹ ਦੌਲਤ ਤੇ ਪ੍ਰਸਿੱਧੀ ਵੀ ਹਾਸਲ ਕੀਤੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਦੱਖਣੀ ਭਾਰਤ ਦਾ ਅੰਬਾਨੀ ਵੀ ਕਿਹਾ ਜਾਂਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਮਮੂਟੀ ਅਦਾਕਾਰ ਹੋਣ ਦੇ ਨਾਲ-ਨਾਲ ਵਕੀਲ ਵੀ ਹਨ। ਜੋ ਪਹਿਲਾਂ ਐਕਟਿੰਗ ਵਿੱਚ ਨਹੀਂ ਬਲਕਿ ਵਕਾਲਤ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸਨ।
ਅਮੀਰੀ ਦੇ ਮਾਮਲੇ 'ਚ ਇਹ ਅਦਾਕਾਰ ਸਾਊਥ ਦਾ ਅੰਬਾਨੀ, 50-100 ਨਹੀਂ, ਇੰਨੀਆਂ ਲਗਜ਼ਰੀ ਗੱਡੀਆਂ ਦਾ ਮਾਲਕ !
abp sanjha | sanjhadigital | 14 Apr 2022 02:29 PM (IST)
Mammooty Luxury lifestyle: ਸਾਊਥ ਫਿਲਮਾਂ ਦੇ ਸੁਪਰਸਟਾਰ ਅਦਾਕਾਰ ਮਾਮੂਟੀ ਅੱਜਕੱਲ੍ਹ ਕਿਸੇ ਪਛਾਣ ਦੇ ਮੁਹਤਾਜ ਨਹੀਂ। ਆਪਣੇ ਕਰੀਅਰ ਵਿੱਚ ਹੁਣ ਤੱਕ ਉਹ ਇੱਕ ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।
ਅਦਾਕਾਰ ਮਾਮੂਟੀ
Published at: 14 Apr 2022 02:29 PM (IST)