Srikanth Box Office Collection Day 5: ਰਾਜਕੁਮਾਰ ਰਾਓ ਦੀ ਫਿਲਮ 'ਸ਼੍ਰੀਕਾਂਤ' 10 ਮਈ, 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰ ਰਹੀ ਹੈ। 'ਸ਼੍ਰੀਕਾਂਤ' ਨੂੰ ਰਿਲੀਜ਼ ਹੋਏ ਸਿਰਫ 5 ਦਿਨ ਹੀ ਹੋਏ ਹਨ ਅਤੇ ਫਿਲਮ 14 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਦੇ ਕਰੀਬ ਪਹੁੰਚ ਗਈ ਹੈ। ਰਾਜਕੁਮਾਰ ਰਾਓ ਸਟਾਰਰ 'ਸ਼੍ਰੀਕਾਂਤ' ਇੱਕ ਬਾਇਓਪਿਕ ਹੈ।
SACNL ਦੇ ਅੰਕੜਿਆਂ ਅਨੁਸਾਰ, 'ਸ਼੍ਰੀਕਾਂਤ' ਨੇ ਘਰੇਲੂ ਬਾਕਸ ਆਫਿਸ 'ਤੇ 2.25 ਕਰੋੜ ਰੁਪਏ ਨਾਲ ਆਪਣਾ ਖਾਤਾ ਖੋਲ੍ਹਿਆ ਸੀ। ਪਰ ਫਿਲਮ ਨੇ ਵੀਕੈਂਡ 'ਤੇ ਚੰਗਾ ਕਾਰੋਬਾਰ ਕੀਤਾ। ਫਿਲਮ ਨੇ ਦੂਜੇ ਦਿਨ ਜਿੱਥੇ 4.2 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਹੀ ਤੀਜੇ ਦਿਨ ਫਿਲਮ ਦਾ ਕਲੈਕਸ਼ਨ 5.25 ਕਰੋੜ ਰੁਪਏ ਰਿਹਾ। ਹਾਲਾਂਕਿ 'ਸ਼੍ਰੀਕਾਂਤ' ਸੋਮਵਾਰ ਦੇ ਕਲੈਕਸ਼ਨ 'ਚ ਸਿਰਫ 1.65 ਕਰੋੜ ਰੁਪਏ ਹੀ ਕਮਾ ਸਕੀ।
'ਸ਼੍ਰੀਕਾਂਤ' ਨੇ ਪੰਜਵੇਂ ਦਿਨ ਕੀਤੀ ਇੰਨੀ ਕਮਾਈ
'ਸ਼੍ਰੀਕਾਂਤ' ਦੇ ਪੰਜਵੇਂ ਦਿਨ ਦੇ ਸ਼ੁਰੂਆਤੀ ਅੰਕੜੇ ਵੀ ਸਾਹਮਣੇ ਆਏ ਹਨ। ਇਸ ਹਿਸਾਬ ਨਾਲ ਫਿਲਮ ਨੇ ਹੁਣ ਤੱਕ 54 ਲੱਖ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਸ ਨਾਲ ਘਰੇਲੂ ਬਾਕਸ ਆਫਿਸ 'ਤੇ ਰਾਜਕੁਮਾਰ ਰਾਓ ਦੀ ਫਿਲਮ ਦਾ ਕੁਲ ਕਲੈਕਸ਼ਨ 13.89 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
'ਸ਼੍ਰੀਕਾਂਤ' ਦਾ ਵਰਲਡ ਵਾਈਡ ਕਲੈਕਸ਼ਨ
ਰਾਜਕੁਮਾਰ ਰਾਓ ਦੀ ਫਿਲਮ 'ਸ਼੍ਰੀਕਾਂਤ' ਵੀ ਦੁਨੀਆ ਭਰ 'ਚ ਚੰਗਾ ਕਾਰੋਬਾਰ ਕਰ ਰਹੀ ਹੈ। 4 ਦਿਨਾਂ 'ਚ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 17.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
'ਸ਼੍ਰੀਕਾਂਤ' ਦੀ ਸਟਾਰਕਾਸਟ
'ਸ਼੍ਰੀਕਾਂਤ' ਦਾ ਨਿਰਦੇਸ਼ਨ ਤੁਸ਼ਾਰ ਹੀਰਾਨੰਦਾਨੀ ਨੇ ਕੀਤਾ ਹੈ। ਇਹ ਫਿਲਮ ਨੇਤਰਹੀਣ ਕਾਰੋਬਾਰੀ ਸ਼੍ਰੀਕਾਂਤ ਬੁੱਲਾ ਦੀ ਕਹਾਣੀ ਹੈ। ਫਿਲਮ 'ਚ ਰਾਜਕੁਮਾਰ ਰਾਓ ਮੁੱਖ ਭੂਮਿਕਾ 'ਚ ਹਨ। ਆਲਯਾ ਫਰਨੀਚਰਵਾਲਾ ਅਤੇ ਜੋਤਿਕਾ ਵੀ ਫਿਲਮ ਦਾ ਹਿੱਸਾ ਹਨ।
'ਮਿਸਟਰ ਐਂਡ ਮਿਸਿਜ਼ ਮਾਹੀ' 'ਚ ਨਜ਼ਰ ਆਉਣਗੇ ਰਾਜਕੁਮਾਰ ਰਾਵ
'ਸ਼੍ਰੀਕਾਂਤ' ਤੋਂ ਬਾਅਦ ਰਾਜਕੁਮਾਰ ਰਾਓ ਫਿਲਮ 'ਮਿਸਟਰ ਐਂਡ ਮਿਸੇਜ਼ ਮਾਹੀ' 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 31 ਮਈ, 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਰਾਜਕੁਮਾਰ ਰਾਓ ਨਾਲ ਜਾਹਨਵੀ ਕਪੂਰ ਮੁੱਖ ਭੂਮਿਕਾ ਵਿੱਚ ਹੈ। ਫਿਲਮ 'ਚ ਦੋਵੇਂ ਕ੍ਰਿਕਟ ਪ੍ਰੇਮੀ ਦੇ ਰੂਪ 'ਚ ਨਜ਼ਰ ਆਉਣਗੇ।