ਮੁੰਬਈ: ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਦਸੰਬਰ ਮਹੀਨੇ ‘ਚ ਹੀ ਕਪਿਲ ਦੀ ਛੋਟੇ ਪਰਦੇ ‘ਤੇ ਇੱਕ ਵਾਰ ਫੇਰ ਵਾਪਸੀ ਹੋਣ ਵਾਲੀ ਹੈ। ਉਂਝ ਕਪਿਲ ਕਾਫੀ ਮੋਟੇ ਹੋ ਗਏ ਸੀ ਜਿਸ ਤੋਂ ਬਚਣ ਲਈ ਉਹ ਦਿਨ-ਰਾਤ ਮਿਹਨਤ ਕਰ ਖੁਦ ਨੂੰ ਫਿੱਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।



ਖ਼ਬਰਾਂ ਨੇ ਕਿ ਕ੍ਰਿਸਮਸ ਤੋਂ ਦੋ ਦਿਨ ਪਹਿਲਾਂ ਯਾਨੀ 23 ਦਸੰਬਰ ਨੂੰ ਕਪਿਲ ਦਾ ਸ਼ੋਅ ਆਨ-ਏਅਰ ਹੋ ਜਾਵੇਗਾ। ਇਸ ਸ਼ੋਅ ਦੇ ਪਹਿਲੇ ਐਪੀਸੋਡ ਦੇ ਸ਼ੁਰੂ ਹੋਣ ਤੋਂ ਅਗਲੇ ਦਿਨ ਕਪਿਲ ਆਪਣੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਕਰ ਰਹੇ ਹਨ। ਜੇਕਰ ਗੱਲ ਕਰੀਏ ਸ਼ੋਅ ਦੀ ਤਾਂ ਕਪਿਲ ਦੇ ਨਾਲ ਸ਼ੋਅ ‘ਚ ਭਾਰਤੀ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਚੰਦਨ ਪ੍ਰਭਾਕਰ, ਕੀਕੂ ਸ਼ਾਰਦਾ ਤੇ ਸੁਮੋਨਾ ਚੱਕਰਵਰਤੀ ਨਜ਼ਰ ਆਉਣਗੇ।



ਹੁਣ ਗੱਲ ਇਸ ਸ਼ੋਅ ‘ਚ ਆਉਣ ਵਾਲੇ ਪਹਿਲੇ ਮਹਿਮਾਨ ਦੀ, ਜੋ ਸ਼ਾਹਰੁਖ ਖ਼ਾਨ ਹੋ ਸਕਦੇ ਹਨ ਕਿਉਂਕਿ ਕਪਿਲ ਸ਼ਾਹਰੁਖ ਨੂੰ ਆਪਣੇ ਲਈ ਲੱਕੀ ਮੰਨਦੇ ਹਨ। ਇਸ ਦੇ ਨਾਲ ਹੀ 21 ਦਸੰਬਰ ਨੂੰ ਸ਼ਾਹਰੁਖ ਦੀ ਫ਼ਿਲਮ ‘ਜ਼ੀਰੋ’ ਵੀ ਰਿਲੀਜ਼ ਹੋਣ ਵਾਲੀ ਹੈ। ਜੇਕਰ ਸ਼ੋਅ ‘ਚ ਕਪਿਲ ਨਾਲ ਸ਼ਾਹਰੁਖ ਆਉਂਦੇ ਹਨ ਤਾਂ ਔਡੀਅੰਸ ਲਈ ਇਹ ਕਿਸੇ ਤੋਹਫੇ ਤੋਂ ਘੱਟ ਨਹੀਂ ਹੋਵੇਗਾ।