ਮੁੰਬਈ: ਬਾਲੀਵੁੱਡ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਰਿਆ ਚਕ੍ਰਵਰਤੀ ਤੋਂ ਸੀਬੀਆਈ ਦੀ ਟੀਮ ਅੱਜ ਫਿਰ ਪੁੱਛਗਿਛ ਕਰੇਗੀ। ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਸ਼ਨੀਵਾਰ ਵੀ ਕਈ ਘੰਟਿਆਂ ਤਕ ਰਿਆ ਤੋਂ ਪੁੱਛਗਿਛ ਕੀਤੀ, ਪਰ ਏਜੰਸੀ ਨੇ ਅਜੇ ਵੀ ਕਈ ਮੁੱਦਿਆਂ 'ਤੇ ਜਾਣਕਾਰੀ ਇਕੱਠੀ ਕਰਨੀ ਹੈ। ਜਿਸ ਲਈ ਰਿਆ ਤੋਂ ਲਗਾਤਾਰ ਤੀਜੇ ਦਿਨ ਪੁੱਛਗਿਛ ਕੀਤੀ ਜਾਵੇਗੀ।


ਦੋ ਦਿਨ 'ਚ 17 ਘੰਟੇ ਪੁੱਛਗਿਛ:


ਰਿਆ ਤੋਂ ਪਿਛਲੇ ਲਗਾਤਾਰ ਦੋ ਦਿਨਾਂ ਤੋਂ ਸੀਬੀਆਈ ਪੁੱਛਗਿਛ ਕਰ ਰਹੀ ਹੈ। ਪਹਿਲੇ ਦਿਨ ਸ਼ੁੱਕਰਵਾਰ 28 ਅਗਸਤ ਨੂੰ ਰਿਆ ਨੂੰ ਪਹਿਲੀ ਵਾਰ ਸੀਬੀਆਈ ਨੇ ਬੁਲਾਇਆ ਸੀ। ਇਸ ਦੌਰਾਨ ਉਨ੍ਹਾਂ ਤੋਂ ਕਰੀਬ 10 ਘੰਟੇ ਪੁੱਛਗਿਛ ਕੀਤੀ ਗਈ ਸੀ, ਜਦਕਿ ਸ਼ਨੀਵਾਰ 29 ਅਗਸਤ ਨੂੰ ਰਿਆ ਤੋਂ 7 ਘੰਟੇ ਪੁੱਛਗਿਛ ਹੋਈ ਸੀ।


ਜਾਣਕਾਰੀ ਮੁਤਾਬਕ ਸ਼ਨੀਵਾਰ ਦੂਜੇ ਦੌਰ ਦੀ ਪੁੱਛਗਿਛ ਲਈ ਰਿਆ ਦੇ ਡੀਆਰਡੀਓ ਗੈਸਟ ਹਾਊਸ ਪਹੁੰਚਣ ਤੋਂ ਪਹਿਲਾਂ ਸੁਸ਼ਾਂਤ ਸਿੰਘ ਕੇਸ ਦੇ ਤਮਾਮ ਰਾਜ਼ਦਾਰ ਉੱਥੇ ਮੌਜੂਦ ਸੀ। ਇਨ੍ਹਾਂ ਰਾਜ਼ਦਾਰਾਂ 'ਚ ਸ਼ਾਮਲ ਸੈਮੂਅਲ ਮਿਰਾਂਡਾ, ਸਿਧਾਰਥ ਪਿਠਾਨੀ, ਨੀਰਜ ਸਿੰਘ ਤੋਂ ਸੀਬੀਆਈ ਪੁੱਛਗਿਛ ਕੀਤੀ ਹੈ।


ਸੀਬੀਆਈ ਨੇ ਇਸ ਦੌਰਾਨ ਸਿਧਾਰਥ ਪੀਠਾਨੀ ਅਤੇ ਸੈਮੂਅਲ ਮਿਰਾਂਡਾ ਦੇ ਨਾਲ ਬਿਠਾਕੇ ਵੀ ਰਿਆ ਤੋਂ ਪੁੱਛਗਿਛ ਕੀਤੀ। ਹਾਲਾਂਕਿ ਸੀਬੀਆਈ ਅਜੇ ਪੁੱਛਗਿਛ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ। ਇਸ ਲਈ ਲਗਾਤਾਰ ਤੀਜੇ ਦਿਨ ਰਿਆ ਨੂੰ ਜਾਂਚ ਲਈ ਬੁਲਾਇਆ ਗਿਆ ਹੈ।


ਸੁਸ਼ਾਂਤ ਦੇ ਬੈਂਕ ਖਾਤਿਆਂ ਦੀ ਆਡਿਟ ਰਿਪੋਰਟ ਆਈ:


ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਖਾਤਿਆਂ ਦੇ ਆਡਿਟ ਰਿਪੋਰਟ ਤੋਂ ਜਾਣਕਾਰੀ ਮਿਲੀ ਹੈ। ਉਨ੍ਹਾਂ ਦੇ ਬੈਂਕ ਖਾਤਿਆਂ 'ਚ ਪਿਛਲੇ ਪੰਜ ਸਾਲਾਂ 'ਚ 70 ਕਰੋੜ ਰੁਪਏ ਦਾ ਟਰਨਓਵਰ ਹੋਇਆ ਹੈ। ਇਸ ਦਾ ਮਤਲਬ ਹੈ ਕਿ ਸੁਸ਼ਾਂਤ ਦੇ ਬੈਂਕ ਖਾਤਿਆਂ 'ਚ ਪਿਛਲੇ ਪੰਜ ਸਾਲਾਂ 'ਚ ਕਰੀਬ 70 ਕਰੋੜ ਰੁਪਏ ਆਏ ਅਤੇ ਉਨ੍ਹਾਂ 'ਚੋਂ ਖਰਚ ਹੋਏ।


ਮੁੰਬਈ ਪੁਲਿਸ ਨੇ ਸੁਸ਼ਾਂਤ ਦੇ ਬੈਂਕ ਖਾਤਿਆਂ ਦਾ ਫੌਰੈਂਸਕ ਆਡਿਟ ਕਰਵਾਇਆ ਸੀ। ਹੁਣ ਮੁੰਬਈ ਪੁਲਿਸ ਨੇ ਇਹ ਫੋਰੈਂਸਕ ਆਡਿਟ ਰਿਪੋਰਟ ਸੀਬੀਆਈ ਅਤੇ ਈਡੀ ਨੂੰ ਦਿੱਤੀ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਗ੍ਰਾਂਟ ਥਾਂਰਟਨ ਨਾਂਅ ਦੀ ਕੰਪਨੀ ਦੀ ਆਡਿਟ ਰਿਪੋਰਟ 'ਚ ਕਿਹਾ ਗਿਆ ਕਿ ਸੁਸ਼ਾਂਤ ਦੇ ਅਕਾਊਂਟ ਤੋਂ ਰਿਆ ਦੇ ਅਕਾਊਂਟ 'ਚ ਕੋਈ ਇਲੈਕਟ੍ਰੌਨਿਕ ਟ੍ਰਾਂਜੈਕਸ਼ਨ ਨਹੀਂ ਹੋਇਆ।


ਅਨਲੌਕ-4: ਵਿਆਹਾਂ 'ਤੇ 100 ਲੋਕਾਂ ਦੇ ਇਕੱਠ ਦੀ ਇਜਾਜ਼ਤ, ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ