ਮੁੰਬਈ: ਅੱਜ ਜਿੱਥੇ ਸਾਰੇ ਦੇਸ਼ ‘ਚ ਜ਼ੋਰਾਂ-ਸ਼ੋਰਾਂ ਨਾਲ ਕ੍ਰਿਸਮਸ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਬਾਲੀਵੁੱਡ ਸਟਾਰਸ ਨੇ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਬਾਲੀਵੁੱਡ ਸਟਾਰਸ ‘ਚ ਅੇਕਟਰਸ ਦੀਸ਼ਾ ਪਾਟਨੀ ਨੇ ਦੇਰ ਰਾਤ ਆਪਣੇ ਫੈਨਸ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਇਸ ਮੌਕੇ ਦੀਸਾ ਨੇ ਖੁਦ ਸੰਤਾ ਕਲੌਜ਼ ਬਣ ਫੈਨਸ ਨੂੰ ਵਿਸ਼ ਕੀਤਾ ਹੈ। ਦੀਸ਼ਾ ਦਾ ਸ਼ੇਅਰ ਕੀਤਾ ਵੀਡੀਓ ਤੁਸੀਂ ਹੇਠ ਦੇਖ ਸਕਦੇ ਹੋ।


ਇਸ ਦੇ ਨਾਲ ਹੀ ਐਕਟਰਸ ਜੈਕਲੀਨ ਫ੍ਰਨਾਡੀਸ ਨੇ ਵੀ ਇਸ ਖਾਸ ਦਿਨ ਨੂੰ ਅਨਾਥ ਅਤੇ ਗਰੀਬ ਬੱਚਿਆਂ ਦੇ ਨਾਲ ਮਨਾਇਆ। ਇਸ ਲਈ ਜੈਕਲੀਨ ਮੁੰਬਈ ਦੇ ਸੇਂਟ. ਕੈਤਰਲੀਨ ਹੋਮ ‘ਚ ਪਹੁੰਚੀ। ਇਸ ਮੌਕੇ ਦੀਆਂ ਕੁਝ ਤਸਵੀਰਾਂ ਉਸ ਨੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤੀਆਂ ਹਨ। ਉਸ ਨੇ ਬੱਚਿਆਂ ਨੂੰ ਤੋਹਫੇ ਦਿੱਤੇ ਅਤੇ ਉਨ੍ਹਾਂ ਨਾਲ ਗਾਣੇ ਗਾ ਨਾਲ ਡਾਂਸ ਕੀਤਾ।


ਸਾਬਕਾ ਮਿਸ ਵਰਲਡ ਐਸ਼ਵਰੀਆ ਰਾਏ ਬੱਚਨ ਨੇ ਵੀ ਹਾਲ ਹੀ ‘ਚ ਕੈਂਸਰ ਪੀੜਤ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਤੋਹਫੇ ਬੰਢੇ।

ਉਧਰ ਪੂਨਮ ਪਾਂਡੇ ਵੀ ਪਬਲਿਸੀਟੀ ਦਾ ਕੋਈ ਮੌਕਾ ਜਾਣ ਨਹੀਂ ਦਿੰਦੀ। ੳੇੁਸ ਨੇ ਵੀ ਇਸ ਮੌਕੇ ਇੱਕ ਵੀਡੀਓ ਸ਼ੇਅਰ ਕਰ ਆਪਣੇ ਫੈਨਸ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਵੀਡੀਓ ਨੂੰ ਪੂਨਮ ਨੇ ਸੰਤਾ ਬੇਬੀ ਦੇ ਨਾਂਅ ਨਾਲ ਸ਼ੇਅਰ ਕੀਤਾ ਹੈ ਜਿਸ ਨੂੰ ਹੁਣ ਤਕ 80 ਹਜ਼ਾਰ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।