Sujith Rajendran Death: ਸਾਊਥ ਇੰਡਸਟਰੀ ਤੋਂ ਬਹੁਤ ਹੀ ਦਰਦਨਾਕ ਖਬਰ ਆ ਰਹੀ ਹੈ। ਦਰਅਸਲ, ਮਲਿਆਲਮ ਅਦਾਕਾਰ-ਗਾਇਕ ਸੁਜੀਤ ਰਾਜੇਂਦਰਨ ਕੋਚੁਕੰਜੂ ਦਾ ਦੇਹਾਂਤ ਹੋ ਗਿਆ ਹੈ। ਅਭਿਨੇਤਾ ਇੱਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਕੇਰਲ ਦੇ ਏਰਨਾਕੁਲਮ ਦੇ ਇੱਕ ਸਥਾਨਕ ਹਸਪਤਾਲ ਵਿੱਚ ਇੱਕ ਹਫ਼ਤੇ ਤੱਕ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕਣ ਤੋਂ ਬਾਅਦ, ਅਦਾਕਾਰ ਨੇ ਕੱਲ੍ਹ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ।
ਕਾਰ ਦਾ ਹੋਇਆ ਸੀ ਐਕਸੀਡੈਂਟ
ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਨਾਲ ਇਹ ਹਾਦਸਾ ਏਰਨਾਕੁਲਮ ਸ਼ਹਿਰ ਦੀ ਇੱਕ ਵਿਅਸਤ ਸੜਕ 'ਤੇ ਇੱਕ ਸਕੂਲ ਦੇ ਸਾਹਮਣੇ ਵਾਪਰਿਆ। ਉਹ ਆਪਣੀ ਕਾਰ ਵਿੱਚ ਕਿਤੇ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਡਾਕਟਰਾਂ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਸੁਜੀਤ ਰਾਜੇਂਦਰਨ ਨੂੰ ਬਚਾਇਆ ਨਹੀਂ ਜਾ ਸਕਿਆ।ਅਦਾਕਾਰ ਦੇ ਦੇਹਾਂਤ ਦੀ ਖਬਰ ਨਾਲ ਮਲਿਆਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਸੋਸ਼ਲ ਮੀਡੀਆ 'ਤੇ ਅਦਾਕਾਰ ਦੀ ਮੌਤ 'ਤੇ ਕਈ ਪ੍ਰਸ਼ੰਸਕ ਅਤੇ ਸੈਲੇਬਸ ਦੁੱਖ ਪ੍ਰਗਟ ਕਰ ਰਹੇ ਹਨ।
ਪਹਿਲਾਂ ਕਾਰਪੋਰੇਟ ਖੇਤਰ ਵਿੱਚ ਕੰਮ ਕਰਦਾ ਸੀ ਸੁਜੀਤ
ਸੁਜੀਤ ਦੁਬਈ ਵਿੱਚ ਰਹਿੰਦਾ ਸੀ ਅਤੇ ਅਦਾਕਾਰੀ ਵਿੱਚ ਕਰੀਅਰ ਬਣਾਉਣ ਤੋਂ ਪਹਿਲਾਂ, ਉਹ ਕਾਰਪੋਰੇਟ ਖੇਤਰ ਵਿੱਚ ਕੰਮ ਕਰਦਾ ਸੀ। ਉਹ ਇੱਕ ਅਮਰੀਕੀ MNC ਵਿੱਚ ਨੌਕਰੀ ਕਰਦਾ ਸੀ। ਸੁਜੀਤ ਨੇ 2018 ਵਿੱਚ ਫਿਲਮ ਨਿਰਮਾਤਾ ਸੁਗੀਤ ਦੀ ਦੋਭਾਸ਼ੀ ਫਿਲਮ 'ਕਿਨਾਵੱਲੀ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਅਭਿਨੇਤਾ ਦਾ ਪਾਲਣ-ਪੋਸ਼ਣ ਦੁਬਈ ਵਿੱਚ ਹੋਇਆ ਸੀ, ਪਰ ਉਹ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣ ਲਈ ਕੇਰਲ ਵਾਪਸ ਆ ਗਿਆ ਸੀ। ਉਸਨੇ ਆਪਣੀ ਪਹਿਲੀ ਫਿਲਮ 'ਕਿਨਾਵਲੀ' ਦੇ ਇੱਕ ਗੀਤ ਨੂੰ ਵੀ ਆਪਣੀ ਆਵਾਜ਼ ਦਿੱਤੀ ਸੀ।ਸੁਜੀਤ ਦੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਚੰਗੀਆਂ ਪ੍ਰਤੀਕਿਰਿਆਵਾਂ ਮਿਲੀਆਂ ਸਨ, ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ।
ਚੰਗਾ ਡਾਂਸਰ ਵੀ ਸੀ ਸੁਜੀਤ
ਸੁਜੀਤ ਨਾ ਸਿਰਫ ਇੱਕ ਸ਼ਾਨਦਾਰ ਅਭਿਨੇਤਾ ਸੀ, ਉਹ ਇੱਕ ਚੰਗਾ ਡਾਂਸਰ ਵੀ ਸੀ ਅਤੇ ਉਸਨੇ ਕਈ ਕਲਾਸੀਕਲ ਡਾਂਸ ਫਾਰਮਾਂ ਵਿੱਚ ਸਿਖਲਾਈ ਪ੍ਰਾਪਤ ਕੀਤੀ ਸੀ।ਉਸਨੇ ਭਰਤਨਾਟਿਅਮ ਅਤੇ ਕਾਰਨਾਟਿਕ ਸੰਗੀਤ ਵਿੱਚ ਵੀ ਸਿਖਲਾਈ ਲਈ ਸੀ। ਉਸਨੇ 'ਮੈਰਾਥਨ' ਅਤੇ 'ਰੰਗੀਲਾ' ਵਰਗੀਆਂ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਉਨ੍ਹਾਂ ਨੇ ਇਨ੍ਹਾਂ ਫਿਲਮਾਂ 'ਚ ਸੰਨੀ ਲਿਓਨ ਨਾਲ ਕੰਮ ਕੀਤਾ ਸੀ। ਸੁਜੀਤ ਨੇ ਆਪਣੀਆਂ ਜ਼ਿਆਦਾਤਰ ਫਿਲਮਾਂ ਵਿੱਚ ਹਾਸਰਸ ਭੂਮਿਕਾਵਾਂ ਨਿਭਾਈਆਂ। ਹਾਲਾਂਕਿ, ਇੱਕ ਵਾਰ ਉਸਨੇ ਨਕਾਰਾਤਮਕ ਭੂਮਿਕਾਵਾਂ ਵਿੱਚ ਵੀ ਹੱਥ ਅਜ਼ਮਾਇਆ ਸੀ। ਸੰਨੀ ਲਿਓਨ ਦੀ ਤਾਮਿਲ ਫਿਲਮ 'ਸ਼ੀਰੋ' 'ਚ ਵੀ ਉਨ੍ਹਾਂ ਦਾ ਛੋਟਾ ਜਿਹਾ ਰੋਲ ਸੀ।