ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ ਪਿਛਲੇ ਕਈ ਦਿੰਨਾ ਤੋਂ ਲਾਪਤਾ ਸਨ ਜਿਸ ਦੇ ਚੱਲਦੇ ਦਿਲਪ੍ਰੀਤ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਕਈ ਵਾਰ ਮਦਦ ਦੀ ਪੋਸਟ ਸ਼ੇਅਰ ਕੀਤੀਆਂ। ਹੁਣ ਤਕਰੀਬਨ 15 ਦਿਨਾਂ ਬਾਅਦ ਦਿਲਪ੍ਰੀਤ ਦੇ ਪਿਤਾ ਦੀ ਭਾਲ ਪੂਰੀ ਹੋ ਚੁੱਕੀ ਹੈ।


ਹਾਲ ਹੀ ਵਿੱਚ ਦਿਲਪ੍ਰੀਤ ਢਿੱਲੋਂ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਜਿਸ 'ਚ ਲਿਖਿਆ, ਫਾਦਰ ਸਾਬ ਮਿਲ ਗਏ ਸੀ ਤੇ ਅੱਜ ਉਹ ਸਹੀ ਸਲਾਮਤ ਘਰੇ ਪਹੁੰਚ ਗਏ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਸਭ ਦੇ ਪੇਰੈਂਟਸ ਨੂੰ ਸਹੀ ਸਲਾਮਤ ਰੱਖੇ ਕਿਉਂਕਿ ਮੈਨੂੰ ਪਤਾ ਪਿਛਲੇ 2 ਹਫਤੇ ਸਾਡਾ ਕੀ ਹਾਲ ਰਿਹਾ।



ਦਿਲਪ੍ਰੀਤ ਢਿੱਲੋਂ ਦੀ ਇਸ ਪੋਸਟ ਨੂੰ ਵੀ ਕਈ ਕਲਾਕਾਰਾਂ ਨੇ ਸ਼ੇਅਰ ਕੀਤਾ ਤੇ ਸਭ ਦਾ ਧੰਨਵਾਦ ਕੀਤਾ। ਦਿਲਪ੍ਰੀਤ ਨੇ 19 ਜਨਵਰੀ ਨੂੰ ਇਕ ਪੋਸਟ ਨਾਲ ਸਭ ਨਾਲ ਸ਼ੇਅਰ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹਨ। ਪੰਜਾਬੀ ਕਲਾਕਾਰ ਦਿਲਪ੍ਰੀਤ ਢਿੱਲੋਂ ਨੇ ਆਪਣੇ ਸੋਸ਼ਲ ਮੀਡਿਆ 'ਤੇ ਪਿਤਾ ਦੀ ਤਸਵੀਰ ਸ਼ੇਅਰ ਕਰ ਲਿਖਿਆ ਸੀ ਇਹ ਤਸਵੀਰ ਮੇਰੇ ਪਿਤਾ ਦੀ ਜੋ ਪਿਛਲੇ ਕੁਝ ਦਿਨਾਂ ਤੋਂ ਮਿਸਿੰਗ ਹਨ ਤੇ ਇਨ੍ਹਾਂ ਦਾ ਫੋਨ ਵੀ ਬੰਦ ਆ ਰਿਹਾ ਹੈ।



ਜੇਕਰ ਕਿਸੇ ਨੇ ਵੀ ਇਨ੍ਹਾਂ ਨੂੰ ਵੇਖਿਆ ਹੈ ਤਾਂ ਉਹ ਸਾਨੂੰ ਸੰਪਰਕ ਕਰਨ ਦਿਲਪ੍ਰੀਤ ਦੀ ਸਾਂਝੀ ਕੀਤੀ ਤਸਵੀਰ ਨੂੰ ਸਭ ਕਲਾਕਾਰਾਂ ਨੇ ਓਦੋਂ ਵੀ ਸ਼ੇਅਰ ਕੀਤਾ ਸੀ ਤੇ ਆਪਣੀ ਸਪੋਰਟ ਦਿਖਾਈ ਤੇ ਅੱਜ ਦਿਲਪ੍ਰੀਤ ਦੇ ਪਿਤਾ ਦੇ ਮਿਲ ਜਾਣ ਤੋਂ ਬਾਅਦ ਵੀ ਸਾਰੇ ਕਲਾਕਾਰ ਮਿਲ ਜਾਣ ਦੀ ਖਬਰ ਨੂੰ ਵੀ ਸ਼ੇਅਰ ਕਰ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ