ਪੰਜਾਬੀ ਗਾਇਕਾ ਸੁਨੰਦਾ ਸ਼ਰਮਾ(sunanda sharma) ਦੀ ਜੈਗੁਆਰ ਕਾਰ ਦੀ ਲੰਡਨ ਵਿੱਚ ਭੰਨਤੋੜ ਕੀਤੀ ਗਈ। ਚੋਰਾਂ ਨੇ ਕਾਰ ਦੀ ਪਿਛਲੀ ਖਿੜਕੀ ਤੋੜ ਦਿੱਤੀ ਤੇ ਮਹਿੰਗੇ ਬੈਗ ਅਤੇ ਬ੍ਰੀਫਕੇਸ ਚੋਰੀ ਕਰ ਲਏ। ਗਾਇਕਾ ਇਨ੍ਹੀਂ ਦਿਨੀਂ ਕਿਸੇ ਕੰਮ ਲਈ ਲੰਡਨ ਆਈ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਸਾਹਮਣੇ ਆਈ। ਗਾਇਕਾ ਨੇ ਖੁਦ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਗਾਇਕਾ ਸੁਨੰਦਾ ਸ਼ਰਮਾ ਨੇ ਕਾਰ ਦੇ ਕੋਲ ਖੜ੍ਹੀ ਹੋ ਕੇ ਕਿਹਾ ਕਿ ਮੈਂ ਇਸ ਸਮੇਂ ਲੰਡਨ ਵਿੱਚ ਹਾਂ ਤੇ ਮੇਰੀ ਕਾਰ ਦੀ ਇਹ ਹਾਲਤ ਹੈ। ਲੰਡਨ ਵਿੱਚ ਬਦਮਾਸ਼ਾਂ ਨੇ ਮੇਰੇ ਬੈਗ ਚੋਰੀ ਕਰ ਲਏ ਹਨ।

ਉਸਨੇ ਕਿਹਾ ਕਿ ਮਿਹਨਤ ਨਾਲ ਕਮਾਏ ਪੈਸਿਆਂ ਨਾਲ ਖਰੀਦੇ ਗਏ ਦੋ ਕੀਮਤੀ ਲੂਈ ਵਿਟਨ ਬੈਗ, ਇੱਕ ਬ੍ਰੀਫਕੇਸ ਅਤੇ ਇੱਕ ਲੂਈ ਵਿਟਨ ਹੈਂਡਬੈਗ ਚੋਰੀ ਹੋ ਗਏ ਹਨ। ਦੋਵੇਂ ਬੈਗ ਮੇਰੇ ਮਨਪਸੰਦ ਸਨ। ਉਨ੍ਹਾਂ ਨੇ ਮੇਰੀ ਕਾਰ ਦਾ ਕੀ ਕੀਤਾ ਹੈ ? ਉਸਨੇ ਕਿਹਾ - ਸਭ ਕੁਝ ਖਤਮ ਹੋ ਗਿਆ ਹੈ।

ਕੌਣ ਹੈ ਸੁਨੰਦਾ ਸ਼ਰਮਾ

ਸੁਨੰਦਾ ਸ਼ਰਮਾ ਦਾ ਜਨਮ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਵਿੱਚ ਹੋਇਆ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਗੀਤ ਬਿੱਲੀ ਅੱਖ ਨਾਲ ਕੀਤੀ। ਇਸ ਤੋਂ ਬਾਅਦ ਉਸਨੇ ਪਟਾਕੇ, ਮੋਰਨੀ, ਸੈਂਡਲ, ਜਾਨੀ ਤੇਰਾ ਨਾ ਤੇ ਪਾਗਲ ਨਹੀਂ ਹੋਣਾ ਵਰਗੇ ਗੀਤ ਗਾਏ।

ਸੁਨੰਦਾ ਨੇ 2018 ਦੀ ਪੰਜਾਬੀ ਫਿਲਮ ਸੱਜਨ ਸਿੰਘ ਰੰਗਰੂਟ ਵਿੱਚ ਵੀ ਕੰਮ ਕੀਤਾ ਹੈ, ਜਿਸ ਵਿੱਚ ਉਸਨੇ ਮੁੱਖ ਅਦਾਕਾਰਾ ਦੀ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਦਿਲਜੀਤ ਦੋਸਾਂਝ ਅਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਮੁੱਖ ਭੂਮਿਕਾਵਾਂ ਵਿੱਚ ਹਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।