ਚੰਡੀਗੜ੍ਹ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਬਹੁਤ ਘੱਟ ਸਮੇਂ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਲਈ ਹੈ। ਬਾਲੀਵੁੱਡ ਗੀਤ ‘ਯੇ ਖ਼ਬਰ ਛਪਵਾਦੋ ਅਖ਼ਬਾਰ ਮੇਂ’ ਦੇ ਨਾਲ-ਨਾਲ ਸੁਨੰਦਾ ਆਪਣੇ ਡਾਂਸ ਮੂਵਸ ਕਰਕ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਸੁਨੰਦਾ ਦਾ ਬਾਲੀਵੁੱਡ ਗੀਤ ਯੂਟਿਊਬ ’ਤੇ ਟਰੈਂਡ ਕਰ ਰਿਹਾ ਹੈ। ਇਸ ਦੇ ਬਾਅਦ ਹੁਣ ਸੁਨੰਦਾ ਦਾ ਨਵਾਂ ਗੀਤ ‘ਸੈਂਡਲ’ ਵੀ ਚਾਰੇ ਪਾਸੇ ਖ਼ੂਬ ਧਮਾਲਾਂ ਪਾ ਰਿਹਾ ਹੈ। ‘ਮੈਡ ਫਾਰ ਮਿਊਜ਼ਿਕ’ ’ਤੇ ਆਏ ਸੁਨੰਦਾ ਦੇ ਸੈਂਡਲ ਨੂੰ ਜਾਨੀ ਨੇ ਲਿਖਿਆ ਹੈ।

ਸੁੱਖੀ ਨੇ ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ। ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ ’ਤੇ ਸੁਨੰਦਾ ਦੇ ‘ਸੈਂਡਲ’ ਵਿੱਚ ਕੀਤੇ ਡਾਂਸ ਦੀ ਵੀ ਖ਼ੂਬ ਤਾਰੀਫ ਹੋ ਰਹੀ ਹੈ।