Gadar 2 Udd Jaa Kaale Kaava Song Out Now: ਤਾਰਾ ਅਤੇ ਸਕੀਨਾ ਦੀ ਸਭ ਤੋਂ ਮਸ਼ਹੂਰ ਪ੍ਰੇਮ ਕਹਾਣੀ ਇੱਕ ਵਾਰ ਫਿਰ 'ਗਦਰ 2' ਵਿੱਚ ਦਿਖਾਈ ਦੇਵੇਗੀ। ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਇਸ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦਾ ਪਹਿਲਾ ਭਾਗ 'ਗਦਰ ਏਕ ਪ੍ਰੇਮ ਕਥਾ' ਅੱਜ ਵੀ ਲੋਕਾਂ ਦੇ ਦਿਲਾਂ 'ਚ ਵਸਦਾ ਹੈ। ਅਸਲ ਫਿਲਮ ਵਿੱਚ, ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਅਮੇਜ਼ਿੰਗ ਲਵ ਸਟੋਰੀ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਸੀ ਅਤੇ ਫਿਲਮ ਬਲਾਕਬਸਟਰ ਸਾਬਤ ਹੋਈ ਸੀ। ਫਿਲਮ ਦੀ ਕਹਾਣੀ ਨੇ ਜਿੰਨਾ ਦਰਸ਼ਕਾਂ ਦੇ ਦਿਲਾਂ ਨੂੰ ਛੂਹਿਆ, ਓਨੀ ਹੀ ਇਸ ਦੇ ਗੀਤ ਵੀ ਬਹੁਤ ਮਸ਼ਹੂਰ ਹੋਏ ਸੀ।
'ਮੈਂ ਨਿਕਲਾ ਗੱਡੀ ਲੇ ਕੇ' ਅਤੇ 'ਉੱਡ ਜਾ ਕਾਲੇ ਕਾਵਾਂ', ਇਹ ਦੋ ਗਾਣੇ ਜ਼ਬਰਦਸਤ ਹਿੱਟ ਰਹੇ ਸੀ। ਇਸ ਦੇ ਨਾਲ ਹੀ ਮੇਕਰਸ ਨੇ 22 ਸਾਲ ਬਾਅਦ 'ਗਦਰ 2' ਦੇ 'ਉੜ ਜਾ ਕਾਲੇ ਕਾਵਾ' ਦਾ ਨਵਾਂ ਵਰਜ਼ਨ ਰਿਲੀਜ਼ ਕੀਤਾ ਹੈ।
'ਉੜ ਜਾ ਕਾਲੇ ਕਾਵਾ' ਦਾ ਨਵਾਂ ਵਰਜ਼ਨ ਰਿਲੀਜ਼
'ਉੜ ਜਾ ਕਾਲੇ ਕਾਵਾ' ਦੇ ਨਵੇਂ ਵਰਜ਼ਨ ਵਿੱਚ, ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਇੱਕ ਵਾਰ ਫਿਰ ਤਾਰਾ ਸਿੰਘ ਅਤੇ ਸਕੀਨਾ ਦੇ ਰੂਪ ਵਿੱਚ ਇੱਕ ਦੂਜੇ ਨਾਲ ਡੂੰਘੇ ਪਿਆਰ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਕੈਮਿਸਟਰੀ ਦੇਖ ਕੇ ਤੁਹਾਡਾ ਦਿਲ ਜ਼ਰੂਰ ਉਨ੍ਹਾਂ 'ਤੇ ਫਿਦਾ ਹੋ ਜਾਵੇਗਾ। ਇਸ ਦੇ ਨਾਲ-ਨਾਲ 'ਉੜ ਜਾ ਕਾਲੇ ਕਾਵਾਂ' ਨੇ ਇਕ ਵਾਰ ਫਿਰ 22 ਸਾਲ ਪਹਿਲਾਂ ਆਈ 'ਗਦਰ ਏਕ ਪ੍ਰੇਮ ਕਥਾ' ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦਾ ਰੋਮਾਂਟਿਕ ਅੰਦਾਜ਼ ਇੱਕ ਵਾਰ ਫਿਰ ਤੋਂ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਉਦਿਤ ਨਰਾਇਣ ਅਤੇ ਅਲਕਾ ਯਾਗਨਿਕ ਨੇ ਗਦਰ ਏਕ ਪ੍ਰੇਮ ਕਥਾ ਦੇ ਮੂਲ ਗੀਤ 'ਉੜ ਜਾ ਕਾਲੇ ਕਾਵਾ' ਨੂੰ ਆਪਣੀ ਆਵਾਜ਼ ਨਾਲ ਆਈਕੋਨਿਕ ਬਣਾਇਆ ਸੀ। ਜਦੋਂ ਕਿ ਮਿਥੁਨ ਨੇ ਨਵੇਂ ਵਰਜ਼ਨ ਨੂੰ ਦੁਬਾਰਾ ਗਾਇਆ ਅਤੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਅਸਲੀ ਗੀਤ ਉੱਤਮ ਸਿੰਘ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਗੀਤ ਆਨੰਦ ਬਖਸ਼ੀ ਦੁਆਰਾ ਲਿਖੇ ਗਏ ਸਨ।
'ਉੜ ਜਾ ਕਾਲੇ ਕਾਵਾ' ਦਾ ਨਵਾਂ ਵਰਜ਼ਨ ਸੋਸ਼ਲ ਮੀਡੀਆ 'ਤੇ ਕਰ ਰਿਹਾ ਟ੍ਰੈਂਡ
'ਉੜ ਜਾ ਕਾਲੇ ਕਾਵਾ' ਦਾ ਨਵਾਂ ਸੰਸਕਰਣ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਯੂਜ਼ਰਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਜ਼ਬਰਦਸਤ ਕੁਮੈਂਟ ਵੀ ਕਰ ਰਹੇ ਹਨ। ਇਸ ਗੀਤ ਨੂੰ ਰਿਲੀਜ਼ ਹੋਣ ਦੇ ਦੋ ਘੰਟਿਆਂ ਵਿੱਚ ਹੀ 12 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਤਾਰਾ ਅਤੇ ਸਕੀਨਾ ਦੀ ਜਾਦੂਈ ਕੈਮਿਸਟਰੀ ਦੇਖ ਕੇ ਲੋਕ ਕਾਫੀ ਖੁਸ਼ ਹਨ।
ਕਦੋਂ ਰਿਲੀਜ਼ ਹੋਵੇਗੀ 'ਗਦਰ 2' ?
'ਗਦਰ 2' ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਅਨਿਲ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫਿਲਮ 'ਗਦਰ ਏਕ ਪ੍ਰੇਮ ਕਥਾ' ਦਾ ਸੀਕਵਲ ਹੈ। ਦੱਸ ਦੇਈਏ ਕਿ 'ਗਦਰ 2' 'ਚ ਸੰਨੀ ਦਿਓਲ ਅਤੇ ਅਮੀਸ਼ਾ ਪਾਟਲ ਵੀ ਮੁੱਖ ਭੂਮਿਕਾ 'ਚ ਹਨ। ਗਦਰ ਏਕ ਪ੍ਰੇਮ ਕਥਾ ਨੇ 22 ਸਾਲ ਪਹਿਲਾਂ 100 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚਿਆ ਸੀ। ਮੇਕਰਸ ਨੂੰ 'ਗਦਰ 2' ਤੋਂ ਵੀ ਅਜਿਹੀਆਂ ਹੀ ਉਮੀਦਾਂ ਹਨ।