Gadar 2 Box Office: ਸੰਨੀ ਦਿਓਲ ਦੀ ਮੋਸਟ ਅਵੇਟਿਡ ਫਿਲਮ 'ਗਦਰ 2' ਐਡਵਾਂਸ ਬੁਕਿੰਗ 'ਚ ਧਮਾਲ ਮਚਾ ਰਹੀ ਹੈ। 'OMG 2' ਨੂੰ ਪਿੱਛੇ ਛੱਡ ਕੇ ਇਹ ਫਿਲਮ ਐਡਵਾਂਸ ਬੁਕਿੰਗ ਵਿੱਚ ਅੱਗੇ ਨਿਕਲ ਗਈ ਹੈ। ਇਸ ਦੌਰਾਨ ਹੁਣ ਇਸ ਦੀ ਪਹਿਲੇ ਦਿਨ ਦੀ ਐਡਵਾਂਸ ਬੁਕਿੰਗ ਦੀ ਅਪਡੇਟ ਸਾਹਮਣੇ ਆ ਗਈ ਹੈ। ਜਿਸ ਦੇ ਅੰਕੜੇ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 'ਗਦਰ' ਦਾ 23 ਸਾਲ ਬਾਅਦ ਵੀ ਪ੍ਰਸ਼ੰਸਕਾਂ 'ਚ ਜ਼ਬਰਦਸਤ ਕ੍ਰੇਜ਼ ਹੈ। 


ਇਹ ਵੀ ਪੜ੍ਹੋ: ਸਾਊਥ ਸਟਾਰ ਰਸ਼ਮੀਕਾ ਮੰਦਾਨਾ ਨੇ ਚੋਰੀ ਚੁਪਕੇ ਕਰ ਲਿਆ ਹੈ ਵਿਆਹ? ਅਦਾਕਾਰਾ ਦੇ ਪਤੀ ਦਾ ਨਾਮ ਸੁਣ ਹੋ ਜਾਓਗੇ ਹੈਰਾਨ


ਪਹਿਲੇ ਦਿਨ ਹੀ ਇੰਨੀ ਐਡਵਾਂਸ ਬੁਕਿੰਗ ਹੋਈ
ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਹਾਲ ਹੀ 'ਚ 'ਗਦਰ 2' ਦੀ ਐਡਵਾਂਸ ਬੁਕਿੰਗ ਅਪਡੇਟ ਸ਼ੇਅਰ ਕੀਤੀ ਹੈ, ਜਿਸ ਦੇ ਮੁਤਾਬਕ ਫਿਲਮ ਦੇ ਪਹਿਲੇ ਹੀ ਦਿਨ 30,000 ਟਿਕਟਾਂ ਵਿਕ ਚੁੱਕੀਆਂ ਹਨ। ਜਦੋਂ ਕਿ ਪੀਵੀਆਰ ਨੇ 'ਗਦਰ 2' ਲਈ 12,100 ਟਿਕਟਾਂ ਵੇਚੀਆਂ, ਆਈਨੌਕਸ ਅਤੇ ਸਿਨੇਪੋਲਿਸ ਨੇ ਕ੍ਰਮਵਾਰ 8, 600 ਅਤੇ 9,350 ਟਿਕਟਾਂ ਵੇਚੀਆਂ। ਇਸ ਦਾ ਮਤਲਬ ਹੈ ਕਿ ਫਿਲਮ ਦੀਆਂ ਕੁੱਲ 30,050 ਟਿਕਟਾਂ ਵਿਕੀਆਂ ਹਨ।









ਰਿਲੀਜ਼ ਦੇ ਪਹਿਲੇ ਦਿਨ ਕਰ ਸਕਦੀ ਹੈ ਇੰਨਾ ਕਲੈਕਸ਼ਨ
ਫਿਲਮ ਦੀ ਐਡਵਾਂਸ ਬੁਕਿੰਗ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗਦਰ 2 ਪਹਿਲੇ ਦਿਨ ਕਰੀਬ 25 ਕਰੋੜ ਦਾ ਕਲੈਕਸ਼ਨ ਕਰ ਸਕਦੀ ਹੈ। ਫਿਲਮ ਤੋਂ ਧਮਾਕੇਦਾਰ ਓਪਨਿੰਗ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਫਿਲਮ ਦੇ ਨਾਲ 'OMG 2' ਵੀ ਰਿਲੀਜ਼ ਹੋ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸੇ ਇੱਕ ਫਿਲਮ 'ਤੇ ਪ੍ਰਭਾਵ ਪੈਂਦਾ ਹੈ ਜਾਂ ਦੋਵੇਂ ਹੀ ਫਿਲਮਾਂ ਸੁਪਰਹਿੱਟ ਹੁੰਦੀਆਂ ਹਨ। ਹਾਲਾਂਕਿ, ਜਦੋਂ 'ਗਦਰ' ਅਤੇ 'ਲਗਾਨ' 2001 ਵਿੱਚ ਇਕੱਠੇ ਰਿਲੀਜ਼ ਹੋਈਆਂ, ਦੋਵੇਂ ਫਿਲਮਾਂ ਬਲਾਕਬਸਟਰ ਸਾਬਤ ਹੋਈਆਂ।


ਇਹ ਫਿਲਮ ਦੀ ਕਹਾਣੀ
'ਗਦਰ 2' ਭਾਰਤ-ਪਾਕਿਸਤਾਨ ਦੀ ਜੰਗ ਦੀ ਕਹਾਣੀ ਹੈ, ਜਿਸ ਵਿੱਚ ਸੰਨੀ ਦਿਓਲ ਤਾਰਾ ਸਿੰਘ ਦੇ ਕਿਰਦਾਰ ਵਿੱਚ ਵਾਪਸੀ ਕਰ ਰਹੇ ਹਨ। ਇਸ ਦੇ ਨਾਲ ਹੀ ਟ੍ਰੇਲਰ 'ਚ ਇਕ ਵਾਰ ਫਿਰ ਪਾਕਿਸਤਾਨੀ ਟਵਿਸਟ ਨੂੰ ਜ਼ਬਰਦਸਤ ਐਕਸ਼ਨ ਨਾਲ ਦਿਖਾਇਆ ਗਿਆ ਹੈ। ਇਸ ਨੂੰ ਦੇਖਦੇ ਹੋਏ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਕ੍ਰੇਜ਼ ਫਿਰ ਤੋਂ ਵਧ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਨੂੰ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।


ਕੀ ਟੁੱਟੇਗਾ ਪਠਾਨ ਦਾ ਰਿਕਾਰਡ?
ਫਿਲਮ ਦੀ ਰਿਲੀਜ਼ ਨੂੰ ਹਾਲੇ 1 ਹਫਤਾ ਬਾਕੀ ਹੈ ਅਤੇ ਐਡਵਾਂਸ ਬੁਕਿੰਗ ਧੜੱਲੇ ਨਾਲ ਜਾਰੀ ਹੈ। ਫਿਲਹਾਲ ਇਹ ਹਾਲਾਤ ਦੇਖ ਲੱਗ ਰਿਹਾ ਹੈ ਕਿ ਫਿਲਮ ਪਹਿਲੇ ਦਿਨ 25 ਕਰੋੜ ਦਾ ਕਲੈਕਸ਼ਨ ਕਰ ਸਕਦੀ ਹੈ। 'ਪਠਾਨ' ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੇ ਰਿਲੀਜ਼ ਦੇ ਪਹਿਲੇ ਹੀ ਦਿਨ 55 ਕਰੋੜ ਦੀ ਕਮਾਈ ਕੀਤੀ ਸੀ। ਹੁਣ ਦੇਖਣਾ ਇਹ ਹੈ ਕਿ ਕੀ ਗਦਰ ਪਹਿਲੇ ਦਿਨ ਪਠਾਨ ਦਾ ਰਿਕਾਰਡ ਤੋੜ ਪਾਉਂਦੀ ਹੈ ਜਾਂ ਨਹੀਂ।


ਇਹ ਵੀ ਪੜ੍ਹੋ: 'ਕੁਛ ਕੁਛ ਹੋਤਾ ਹੈ' ਦੇ ਸੈੱਟ 'ਤੇ ਕਾਜੋਲ ਦਾ ਹੋਇਆ ਸੀ ਐਕਸੀਡੈਂਟ, ਅਦਾਕਾਰਾ ਦੀ ਚਲੀ ਗਈ ਸੀ ਯਾਦਦਾਸ਼ਤ