Sunny Deol Birthday: ਢਾਈ ਕਿੱਲੋ ਦੇ ਹੱਥ ਵਾਲੇ ਸੰਨੀ ਦਿਓਲ ਇੰਨੀਂ ਦਿਨੀਂ ਚਰਚਾ 'ਚ ਬਣੇ ਹੋਏ ਹਨ। ਹਾਲ ਹੀ 'ਚ ਸੰਨੀ ਪਾਜੀ ਦੀ ਫਿਲਮ 'ਗਦਰ 2' ਨੇ ਪੂਰੀ ਦੁਨੀਆ 'ਚ ਖੂਬ ਗਦਰ ਮਚਾਇਆ। ਫਿਲਮ ਨੇ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਦਿਆਂ ਸ਼ਾਹਰੁਖ ਦੀ ਫਿਲਮ 'ਪਠਾਨ' ਤੱਕ ਦਾ ਰਿਕਾਰਡ ਵੀ ਤੋੜ ਦਿੱਤਾ ਸੀ। 


ਦੱਸ ਦਈਏ ਕਿ ਸੰਨੀ ਪਾਜੀ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਸੰਨੀ ਦਿਓਲ ਦਾ ਜਨਮ 19 ਅਕਤੂਬਰ 1957 ਨੂੰ ਲੁਧਿਆਣਾ ਦੇ ਪਿੰਡ ਸਾਹਨੇਵਾਲ ਵਿਖੇ ਹੋਇਆ ਸੀ। ਸੰਨੀ ਦਿਓਲ ਦਾ ਇਹ ਜਨਮਦਿਨ ਉਨ੍ਹਾਂ ਦੇ ਲਈ ਬੇਹੱਦ ਖਾਸ ਹੈ। ਕਿਉਂਕਿ ਇਸ ਸਾਲ ਉਨ੍ਹਾਂ ਦੀ ਫਿਲਮ ਜ਼ਬਰਦਸਤ ਹਿੱਟ ਰਹੀ ਹੈ। 


ਸੰਨੀ ਦੇ ਜਨਮਦਿਨ ਮੌਕੇ ਤੁਹਾਨੂੰ ਦੱਸਦੇ ਹਾਂ ਕਿ ਸੰਨੀ ਦਿਓਲ ਨੇ ਕਿਵੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਿਵੇਂ ਬੁਲੰਦੀਆਂ ਤੱਕ ਪਹੁੰਚੇ। 


'ਬੇਤਾਬ' ਫਿਲਮ ਤੋਂ ਕਰੀਅਰ ਦੀ ਸ਼ੁਰੂਆਤ
ਸੰਨੀ ਦਿਓਲ ਦੀ ਪਹਿਲ ਿਿਫਲਮ ਬੇਤਾਬ ਸੀ। ਇਸ ਫਿਲਮ ;ਚ ਉਹ ਅੰਮ੍ਰਿਤਾ ਸਿੰਘ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਪਹਿਲੀ ਫਿਲਮ ਤੋਂ ਸੰਨੀ ਦਿਓਲ ਰਾਤੋ ਰਾਤ ਸਟਾਰ ਬਣ ਗਏ ਸੀ। ਸੰਨੀ ਦਿਓਲ ਨੇ ਇਸ ਤੋਂ ਡਰ, ਵਿਸ਼ਵਾਤਮਾ, ਤ੍ਰਿਮੂਰਤੀ, ਤੇ ਹੋਰ ਕਈ ਫਿਲਮਾਂ 'ਚ ਕੰਮ ਕੀਤਾ ਸੀ। ਇਹ ਸਾਰੀਆਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ। ਪਰ 2001 'ਚ ਆਈ ਫਿਲਮ 'ਗਦਰ: ਏਕ ਪ੍ਰੇਮ ਕਥਾ' ਉਨ੍ਹਾਂ ਦੀ ਸਭ ਤੋਂ ਵੱਡੀ ਤੇ ਆਖਰੀ ਹਿੱਟ ਫਿਲਮ ਸੀ।


ਜ਼ਿੰਦਗੀ 'ਚ ਆਇਆ ਬੁਰਾ ਦੌਰ
''ਗਦਰ'' ਫਿਲਮ ਦੀ ਸਕਸੈੱਸ ਤੋਂ ਬਾਅਦ ਸੰਨੀ ਦਿਓਲ ਦੀ ਜ਼ਿੰਦਗੀ 'ਚ ਬੁਰਾ ਦੌਰ ਆਇਆ, ਜਦੋਂ ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀਆਂ ਕਈ ਫਿਲਮਾਂ ਫਲੌਪ ਰਹੀਆਂ। ਉਸ ਤੋਂ ਬਾਅਦ ਸੰਨੀ ਦਿਓਲ ਨੇ ਫਿਲਮਾਂ ਤੋਂ ਬਰੇਕ ਲਿਆ। ਫਿਰ ਦੂਜੀ ਪਾਰੀ 'ਚ ਵੀ ਸੰਨੀ ਪਾਜੀ ਕੁੱਝ ਕਮਾਲ ਨਹੀਂ ਦਿਖਾ ਸਕੇ ਸੀ। ਉਨ੍ਹਾਂ ਦੇ ਹਿੱਸੇ ਫਲੌਪ ਫਿਲਮਾਂ ਹੀ ਆ ਰਹੀਆਂ ਸੀ। ਆਖਰ 2023 'ਚ ਆਈ ਫਿਲਮ 'ਗਦਰ 2' ਨੇ ਸੰਨੀ ਪਾਜੀ ਦੇ ਕਰੀਅਰ ਨੂੰ ਨਵੀਂ ਉਡਾਣ ਦਿੱਤੀ। 


ਸਿਆਸਤ 'ਚ ਕਦਮ
ਸੰਨੀ ਪਾਜੀ ਨੇ ਫਿਲਮਾਂ ਤੋਂ ਬਿਨਾਂ ਸਿਆਸਤ 'ਚ ਵੀ ਕਿਸਮਤ ਆਜ਼ਮਾਈ। ਉਨ੍ਹਾਂ ਨੇ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਅਤੇ ਜਿੱਤ ਗਏ। ਉਸ ਤੋਂ ਬਾਅਦ ਦਿਓਲ ਨੇ ਗੁਰਦਾਸਪੁਰ ਵੱਲ ਪਲਟ ਕੇ ਦੇਖਿਆ ਤੱਕ ਨਹੀਂ ਅਤੇ ਆਖਰ ਉਨ੍ਹਾਂ ਨੇ 2023 'ਚ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ।


120 ਕਰੋੜ ਜਾਇਦਾਦ ਦੇ ਮਾਲਕ
ਸੰਨੀ ਦਿਓਲ ਬਾਲੀਵੁੱਡ ਦੇ ਦਿੱਗਜ ਸੁਪਰਸਟਾਰਜ਼ ਵਿੱਚੋਂ ਇੱਕ ਹਨ। ਇਸ ਦੇ ਨਾਲ ਨਾਲ ਉਹ ਇੱਕ ਸਟਾਰ ਕਿੱਡ ਵੀ ਹਨ। ਪਰ ਉਨ੍ਹਾਂ ਨੇ ਆਪਣੇ ਦਮ 'ਤੇ ਫਿਲਮ ਇੰਡਸਟਰੀ 'ਚ ਨਾਮ ਤੇ ਸ਼ੋਹਰਤ ਕਮਾਈ ਅਤੇ ਇਹ ਮੁਕਾਮ ਹਾਸਲ ਕੀਤਾ। ਅੱਜ ਸੰਨੀ ਦਿਓਲ 120 ਕਰੋੜ ਜਾਇਦਾਦ ਦੇ ਮਾਲਕ ਹਨ। 


ਇਸ ਤਰ੍ਹਾਂ ਸੰਨੀ ਦਿਓਲ ਦੀ ਕਮਾਈ ਕਰੋੜਾਂ ਰੁਪਏ
ਸੰਨੀ ਦਿਓਲ ਦੀ ਕਮਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਫਿਲਮਾਂ ਅਤੇ ਰਾਜਨੀਤੀ ਤੋਂ ਇਲਾਵਾ ਆਮਦਨ ਦੇ ਕਈ ਸਰੋਤ ਹਨ। ਦਿਓਲ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸੰਨੀ ਵੀ ਆਪਣੇ ਪਿਤਾ ਧਰਮਿੰਦਰ ਦੀ ਜਾਇਦਾਦ ਦਾ ਮਾਲਕ ਹੈ। ਇਸ ਤੋਂ ਇਲਾਵਾ ਸੰਨੀ ਦਿਓਲ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ, ਜਿਸ ਦਾ ਨਾਂ 'ਵਿਜੇਤਾ ਫਿਲਮਜ਼' ਹੈ। ਇਸ ਤੋਂ ਉਹ ਕਰੋੜਾਂ ਰੁਪਏ ਵੀ ਕਮਾ ਲੈਂਦੇ ਹਨ। ਇਸ ਦੇ ਨਾਲ ਹੀ ਸੰਨੀ ਦਿਓਲ ਕਈ ਬ੍ਰਾਂਡਸ ਦਾ ਚਿਹਰਾ ਵੀ ਹੈ। ਭਾਜਪਾ ਤੋਂ ਚੋਣ ਲੜ ਕੇ ਸੰਸਦ ਮੈਂਬਰ ਬਣੇ ਸੰਨੀ ਨੇ ਚੋਣ ਕਮਿਸ਼ਨ ਨੂੰ ਆਪਣੀ ਜਾਇਦਾਦ ਦਾ ਪੂਰਾ ਵੇਰਵਾ ਸੌਂਪਿਆ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸੰਨੀ ਦਿਓਲ ਕੋਲ ਕਿੰਨੀ ਜਾਇਦਾਦ ਹੈ।


ਸੰਨੀ ਦਿਓਲ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ
2019 ਦੇ ਚੋਣ ਹਲਫਨਾਮੇ ਦੇ ਅਨੁਸਾਰ, ਸੰਨੀ ਦਿਓਲ ਕੁੱਲ 87 ਕਰੋੜ 18 ਲੱਖ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਇੰਨਾ ਹੀ ਨਹੀਂ ਉਨ੍ਹਾਂ ਕੋਲ 60 ਕਰੋੜ 46 ਲੱਖ ਰੁਪਏ ਦੀ ਚੱਲ ਅਤੇ 21 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਹਲਫਨਾਮੇ ਅਨੁਸਾਰ ਉਸ ਕੋਲ 26 ਲੱਖ ਰੁਪਏ ਨਕਦ, ਉਸ ਦੀ ਪਤਨੀ ਕੋਲ 1.56 ਕਰੋੜ ਰੁਪਏ ਦੇ ਗਹਿਣੇ ਅਤੇ ਪਤਨੀ ਕੋਲ 16 ਲੱਖ ਰੁਪਏ ਨਕਦ ਸਨ। ਸੰਨੀ ਦਿਓਲ ਦਾ ਮੁੰਬਈ ਦੇ ਜੁਹੂ ਇਲਾਕੇ 'ਚ ਆਲੀਸ਼ਾਨ ਬੰਗਲਾ ਹੈ। ਇਸ ਤੋਂ ਇਲਾਵਾ ਸੰਨੀ ਦਾ ਪੰਜਾਬ ਵਿੱਚ ਜੱਦੀ ਘਰ ਅਤੇ ਜਾਇਦਾਦ ਹੈ ਅਤੇ ਲੰਡਨ ਵਿੱਚ ਵੀ ਇੱਕ ਘਰ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੰਨੀ ਦਾ ਹਿਮਾਚਲ ਪ੍ਰਦੇਸ਼ ਵਿੱਚ ਵੀ ਇੱਕ ਘਰ ਹੈ। ਸੰਨੀ ਦਿਓਲ ਕੋਲ ਕਈ ਲਗਜ਼ਰੀ ਕਾਰਾਂ ਦਾ ਭੰਡਾਰ ਹੈ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਕੋਲ ਇੱਕ ਬੁਲੇਟ ਪਰੂਫ਼ SUV ਕਾਰ ਵੀ ਹੈ। ਅੱਜ ਅਸੀਂ ਤੁਹਾਨੂੰ ਸੰਨੀ ਦਿਓਲ ਦੀਆਂ ਮਹਿੰਗੀਆਂ ਕਾਰਾਂ ਦਾ ਕਲੈਕਸ਼ਨ ਦਿਖਾਉਂਦੇ ਹਾਂ, ਜਿਸ 'ਤੇ ਉਨ੍ਹਾਂ ਨੇ ਕਰੋੜਾਂ ਰੁਪਏ ਖਰਚ ਕੀਤੇ ਹਨ।


ਔਡੀ A8
ਸੰਨੀ ਦਿਓਲ ਨੂੰ ਔਡੀ ਕਾਰਾਂ ਬਹੁਤ ਪਸੰਦ ਹਨ। ਜਦੋਂ ਕੰਪਨੀ ਨੇ 2017 ਵਿੱਚ ਆਪਣੀ ਔਡੀ A8 ਨੂੰ ਭਾਰਤ ਵਿੱਚ ਲਾਂਚ ਕੀਤਾ, ਤਾਂ ਸੰਨੀ ਪਾਜੀ ਨੇ ਤੁਰੰਤ ਇਸਨੂੰ ਖਰੀਦ ਲਿਆ। ਖਬਰਾਂ ਮੁਤਾਬਕ ਇਸ ਕਾਰ ਦੀ ਕੀਮਤ 2.72 ਕਰੋੜ ਰੁਪਏ ਹੈ, ਜੋ ਉਸ ਦੀ ਕੁਲੈਕਸ਼ਨ ਦੀ ਸਭ ਤੋਂ ਮਹਿੰਗੀ ਕਾਰ ਹੈ।


ਮਰਸੀਡੀਜ਼ ਬੈਂਜ਼ ਸਿਲਵਰ SL500
ਸੰਨੀ ਕੋਲ 1 ਕਰੋੜ 33 ਲੱਖ ਰੁਪਏ ਦੀ ਮਰਸਡੀਜ਼ ਬੈਂਜ਼ SL 500 ਵੀ ਹੈ।


ਪੋਰਸ਼ (ਪੋਰਸ਼ੇ ਕੈਏਨ)
ਪੋਰਸ਼ ਕਾਰਾਂ ਉੱਚ ਸ਼੍ਰੇਣੀ ਦੇ ਪਰਿਵਾਰਾਂ ਵਿੱਚ ਕਾਫ਼ੀ ਮਸ਼ਹੂਰ ਹਨ। ਸੰਨੀ ਦਿਓਲ ਦੀ ਇਸ ਪੰਜ ਸੀਟਰ SUV ਲਗਜ਼ਰੀ ਕਾਰ ਦੀ ਕੀਮਤ 1.19 ਕਰੋੜ ਰੁਪਏ ਹੈ। ਸੰਨੀ ਨੂੰ ਅਕਸਰ ਪੋਰਸ਼ ਕਾਰ ਚਲਾਉਂਦੇ ਦੇਖਿਆ ਜਾਂਦਾ ਹੈ।


ਲੈਂਡ ਰੋਵਰ ਰੇਂਜ ਰੋਵਰ ਆਟੋਬਾਇਓਗ੍ਰਾਫੀ
ਸੰਨੀ ਦਿਓਲ ਦੀ ਇਸ ਬੁਲੇਟਪਰੂਫ ਸਫੇਦ SUV ਕਾਰ ਦੀ ਕੀਮਤ 1.81 ਕਰੋੜ ਰੁਪਏ ਹੈ।