ਸੰਨੀ ਨੇ ਕਿਹਾ, “ਬੇਟੇ ਨੂੰ ਵੱਡੇ ਪਰਦੇ ‘ਤੇ ਡੈਬਿਊ ਕਰਦੇ ਦੇਖਣਾ ਮੇਰੇ ਲਈ ਕਾਫੀ ਇਮੋਸ਼ਨਲ ਕਰ ਦੇਣ ਵਾਲਾ ਪਲ ਹੈ।” ਸੰਨੀ ਨੇ ਅੱਗੇ ਕਿਹਾ, “ਮੈਨੂੰ ਉਮੀਦ ਹੈ ਕਿ ਦਰਸ਼ਕ ਉਸ ਨੂੰ ਪਸੰਦ ਕਰਨਗੇ ਤੇ ਜਿਵੇਂ ਉਨ੍ਹਾਂ ਨੇ ਕਈ ਸਾਲਾਂ ਤਕ ਮੇਰੇ ‘ਤੇ ਪਿਆਰ ਵਰਸਾਇਆ ਹੈ, ਉਸੇ ਤਰ੍ਹਾਂ ਕਰਨ ‘ਤੇ ਵੀ ਉਨ੍ਹਾਂ ਦਾ ਪਿਆਰ ਬਰਸੇਗਾ।”
ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੇ ਟੀਜ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਕਰਨ ਤੇ ਸਹਿਰ ਬਾਂਬਾ ਦੀ ਪਹਿਲੀ ਝਲਕ ਓਡੀਅੰਸ ਸਾਹਮਣੇ ਆ ਗਈ ਹੈ। ਫ਼ਿਲਮ ਅਗਲੇ ਮਹੀਨੇ 20 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।