ਗੁਰਦਾਸਪੁਰ ਤੋਂ BJP ਦੇ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਕਿਸਾਨਾਂ ਦੇ ਮਸਲੇ ਤੇ ਚੁੱਪ ਤੋੜ ਦਿੱਤੀ ਹੈ। ਸੋਸ਼ਲ ਮੀਡੀਆ ਜ਼ਰੀਏ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਬੋਲੇ ਸੰਨੀ ਦਿਓਲ ਨੇ ਸੇਫ ਪੱਤਾ ਖੇਡਦਿਆਂ ਕਿਸਾਨਾਂ ਤੇ ਕੇਂਦਰ ਦੋਵਾਂ ਦੀ ਗੱਲ ਕੀਤੀ ਹੈ।


ਸੰਨੀ ਦਿਓਲ ਨੇ ਟਵੀਟ ਕਰਦਿਆਂ ਲਿਖਿਆ, "ਮੈਂ ਪੂਰੀ ਦੁਨੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹ ਕਿਸਾਨਾਂ ਅਤੇ ਸਾਡੀ ਸਰਕਾਰ ਦਾ ਮਾਮਲਾ ਹੈ। ਕਿਸੇ ਨੂੰ ਵੀ ਇਸ ਦੇ ਵਿਚਕਾਰ ਨਹੀਂ ਆਉਣਾ ਚਾਹੀਦਾ, ਕਿਉਂਕਿ ਦੋਵੇਂ ਗੱਲਬਾਤ ਕਰਕੇ ਇਸਦਾ ਹੱਲ ਲੱਭਣਗੇ। ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕ ਇਸਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਅਤੇ ਉਹ ਲੋਕ ਰੁਕਾਵਟਾਂ ਪੈਦਾ ਕਰ ਰਹੇ ਹਨ। ਉਹ ਬਿਲਕੁਲ ਵੀ ਕਿਸਾਨਾਂ ਬਾਰੇ ਨਹੀਂ ਸੋਚ ਰਹੇ, ਉਨ੍ਹਾਂ ਦਾ ਕੋਈ ਆਪਣਾ ਸੁਆਰਥ ਹੋ ਸਕਦਾ ਹੈ."





ਇਸ ਲਾਈਨ ਤੋਂ ਬਾਅਦ ਸੰਨੀ ਦਿਓਲ ਨੇ ਆਪਣੇ ਕਰੀਬੀ ਦੀਪ ਸਿੱਧੂ ਬਾਰੇ ਟਿਪਣੀ ਕਰਦਿਆਂ ਲਿਖਿਆ, ਦੀਪ ਸਿੱਧੂ, ਜੋ ਇਲੈਕਸ਼ਨ ਦੌਰਾਨ ਮੇਰੇ ਨਾਲ ਸੀ, ਲੰਬੇ ਸਮੇਂ ਤੋਂ ਉਹ ਮੇਰੇ ਨਾਲ ਨਹੀਂ ਹੈ, ਉਹ ਜੋ ਵੀ ਕੁਝ ਕਹਿ ਰਿਹਾ ਹੈ ਅਤੇ ਕਰ ਰਿਹਾ ਹੈ, ਉਹ ਉਸਦੀ ਇੱਛਾ ਅਨੁਸਾਰ ਕਰ ਰਿਹਾ ਹੈ, ਉਸਦੀ ਕਿਸੇ ਵੀ ਗਤੀਵਿਧੀ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਮੈਂ ਆਪਣੀ ਪਾਰਟੀ ਅਤੇ ਕਿਸਾਨਾਂ ਦੇ ਨਾਲ ਹਾਂ ,ਅਤੇ ਹਮੇਸ਼ਾਂ ਕਿਸਾਨਾਂ ਦੇ ਨਾਲ ਰਹਾਂਗਾ। ਸਾਡੀ ਸਰਕਾਰ ਨੇ ਹਮੇਸ਼ਾਂ ਹੀ ਕਿਸਾਨਾਂ ਦੀ ਭਲਾਈ ਬਾਰੇ ਸੋਚਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਸਹੀ ਸਿੱਟੇ 'ਤੇ ਪਹੁੰਚੇਗੀ।"


ਸੰਨੀ ਦਿਓਲ ਦੀ ਇਸ ਗੱਲ ਨੇ ਇਕ ਹੋਰ ਸਵਾਲ ਖੜਾ ਕਰ ਦਿੱਤਾ ਹੈ, ਕੀ ਉਨ੍ਹਾਂ ਨੇ ਇਹ ਬਿਆਨ ਕਿਸਾਨਾਂ ਲਈ ਦਿੱਤਾ ਜਾਂ ਕਾ ਦੇ ਵਿਰੋਧ ਤੋਂ ਬੱਚਨ ਲਈ। ਪਰ ਇਹ ਕਹਿ ਸਕਦੇ ਹਾਂ ਕੀ ਦੇਰ ਨਾਲ ਹੀ ਸਹੀ ਸੰਨੀ ਦਿਓਲ ਨੇ ਇਸ ਮਾਮਲੇ 'ਤੇ ਕੋਈ ਰੀਐਕਸ਼ਨ ਤਾਂ ਦਿੱਤਾ। ਕਿਉਂਕਿ ਸੰਨੀ ਦਿਓਲ 'ਤੇ ਕਈ ਸਵਾਲ ਉੱਠ ਰਹੇ ਸਨ। ਇਕ ਪੰਜਾਬੀ ਤੇ ਦੂਜਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਸੰਸਦ ਮੈਂਬਰ ਹੋਣ ਕਰਕੇ ਉਹ ਕਿਸਾਨਾਂ ਦੇ ਸਮਰਥਨ 'ਚ ਕਿਉਂ ਨਹੀਂ ਆਏ।


ਕੁਝ ਦਿਨ ਪਹਿਲਾਂ ਸੰਨੀ ਦਿਓਵ ਕੋਰੋਨਾ ਪੌਜ਼ੇਟਿਵ ਪਾਏ ਗਏ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਹੀ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਸੰਨੀ ਦਿਓਲ ਫਿਲਹਾਲ ਮਨਾਲੀ 'ਚ ਹਨ ਤੇ ਉਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੋਇਆ ਹੈ।