Sunny Deol On Animal Climax: ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਫਿਲਮ 'ਐਨੀਮਲ' ਨੂੰ ਰਿਲੀਜ਼ ਹੋਏ ਕਰੀਬ ਇਕ ਮਹੀਨਾ ਹੋ ਗਿਆ ਹੈ, ਪਰ ਫਿਲਮ ਅਜੇ ਵੀ ਸੁਰਖੀਆਂ 'ਚ ਹੈ। ਸੰਦੀਪ ਰੈਡੀ ਵਾਂਗਾ ਦੀ ਇਸ ਹਿੰਸਕ ਫਿਲਮ ਵਿੱਚ ਬੌਬੀ ਦਿਓਲ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਬਦਬਾ ਬਣਾਇਆ।

ਇਹ ਵੀ ਪੜ੍ਹੋ: ਕਿਲੀ ਪੌਲ ਨੇ ਦਿਵਾਈ ਸੁਰਜੀਤ ਬਿੰਦਰੱਖੀਆ ਦੀ ਯਾਦ, ਇਸ ਸੁਪਰਹਿੱਟ ਗਾਣੇ 'ਤੇ ਪਾਇਆ ਭੰਗੜਾ, ਵੀਡੀਓ ਵਾਇਰਲ

ਫਿਲਮ ਵਿੱਚ ਘੱਟ ਸਕ੍ਰੀਨ ਸਪੇਸ ਮਿਲਣ ਦੇ ਬਾਵਜੂਦ, ਅਭਿਨੇਤਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਕਾਫੀ ਤਾਰੀਫ ਪ੍ਰਾਪਤ ਕੀਤੀ। ਹੁਣ ਸੰਨੀ ਦਿਓਲ ਨੇ ਫਿਲਮ ਬਾਰੇ ਖੁਲਾਸਾ ਕੀਤਾ ਹੈ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਕਲਾਈਮੈਕਸ ਦੌਰਾਨ ਉਹ ਸੀਟ ਤੋਂ ਉੱਠ ਕੇ ਸਿਨੇਮਾ ਤੋਂ ਬਾਹਰ ਚਲੇ ਗਏ ਸਨ।

'ਐਨੀਮਲ' 'ਚ ਬੌਬੀ ਦਿਓਲ ਦਾ ਇਹ ਸੀਨ ਦੇਖ ਕੇ ਵਾਕਆਊਟ ਕਰ ਗਏ ਸੀ ਸਨੀ ਦਿਓਲਹਾਲ ਹੀ ਵਿੱਚ NDTV ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਕਿਹਾ ਕਿ 'ਐਨੀਮਲ' ਇੱਕ ਸ਼ਾਨਦਾਰ ਫਿਲਮ ਹੈ। ਇਸ ਫਿਲਮ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਪਰ ਜਦੋਂ ਮੈਂ ਫਿਲਮ ਦੇਖ ਰਿਹਾ ਸੀ ਤਾਂ ਕਲਾਈਮੈਕਸ ਦੌਰਾਨ ਮੈਂ ਆਪਣੀ ਸੀਟ ਤੋਂ ਉੱਠ ਕੇ ਬਾਹਰ ਚਲਾ ਗਿਆ। ਇਹ ਨਹੀਂ ਕਿ ਮੈਨੂੰ ਫਿਲਮ ਪਸੰਦ ਨਹੀਂ ਆਈ ਸੀ, ਬਲਕਿ ਇਸ ਲਈ ਕਿਉਂਕਿ ਮੈਂ ਆਪਣੇ ਭਰਾ ਨੂੰ ਮਰਦਾ ਨਹੀਂ ਦੇਖ ਸਕਦਾ। ਮੈਂ ਇਸ ਸੀਨ ਬਾਰੇ ਹੋਰ ਗੱਲ ਨਹੀਂ ਕਰ ਸਕਦਾ।

ਤੁਹਾਨੂੰ ਦੱਸ ਦੇਈਏ ਕਿ ਬੌਬੀ ਦਿਓਲ ਨੇ ਵੀ ਆਪਣੇ ਇੰਟਰਵਿਊ ਵਿੱਚ ਫਿਲਮ ਦੇ ਕਲਾਈਮੈਕਸ ਬਾਰੇ ਗੱਲ ਕੀਤੀ ਹੈ। ਉਸ ਨੇ ਕਿਹਾ ਸੀ ਕਿ ਇਸ ਇਮੋਸ਼ਨਲ ਸੀਨ ਦੀ ਸ਼ੂਟਿੰਗ ਦੌਰਾਨ ਉਹ ਆਪਣੇ ਵੱਡੇ ਭਰਾ ਸੰਨੀ ਦਿਓਲ ਨੂੰ ਯਾਦ ਕਰ ਰਹੇ ਸਨ, ਜਿਸ ਨਾਲ ਇਹ ਭਾਵਨਾਵਾਂ ਬਿਲਕੁਲ ਅਸਲੀ ਲੱਗ ਰਹੀਆਂ ਸਨ। ਹਰ ਕੋਈ ਜਾਣਦਾ ਹੈ ਕਿ ਸੰਨੀ ਅਤੇ ਬੌਬੀ ਇਕ ਦੂਜੇ 'ਤੇ ਜਾਨ ਛਿੜਕਦੇ ਹਨ। ਦੋਹਾਂ ਭਰਾਵਾਂ ਦੀ ਬਾਂਡਿੰਗ ਦੀ ਚਰਚਾ ਪੂਰੀ ਫਿਲਮ ਇੰਡਸਟਰੀ 'ਚ ਮਸ਼ਹੂਰ ਹੈ।

ਇਹ ਹੈ ਬੌਬੀ ਦਿਓਲ ਦੀ ਆਉਣ ਵਾਲੀ ਫਿਲਮਬੌਬੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਦੱਖਣ ਦੇ ਦਿੱਗਜ ਨਿਰਦੇਸ਼ਕ ਰਵਿੰਦਰ ਬੌਬੀ ਦੁਆਰਾ ਨਿਰਦੇਸ਼ਤ ਫਿਲਮ 'ਐਨਬੀਕੇ 109' ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬੌਬੀ ਦੀ ਸੁਪਰਹਿੱਟ ਵੈੱਬ ਸੀਰੀਜ਼ ਆਸ਼ਰਮ ਦਾ ਚੌਥਾ ਸੀਜ਼ਨ ਵੀ ਇਸ ਸਾਲ ਆ ਸਕਦਾ ਹੈ। 

ਇਹ ਵੀ ਪੜ੍ਹੋ: 'ਕੌਣ ਬਣੇਗਾ ਕਰੋੜਪਤੀ 15' ਹੋਇਆ ਖਤਮ, ਆਖਰੀ ਐਪੀਸੋਡ 'ਤੇ ਫੁੱਟ-ਫੁੱਟ ਕੇ ਰੋਏ ਅਮਿਤਾਭ ਬੱਚਨ, ਬੋਲੇ- 'ਬਹੁਤ ਮੁਸ਼ਕਲ ਹੈ...'