ਮੁੰਬਈ: ਐਕਟਰਸ ਸੰਨੀ ਲਿਓਨ ਦਾ ਕਹਿਣਾ ਹੈ ਕਿ ਉਹ ਝੂਠ 'ਚ ਜਿਉਂਦੀ ਹੈ ਤੇ ਉਹ ਮਹਿਲਾ ਸਸ਼ਕਤੀਕਰਣ ਤੇ ਹੈਸ਼ਟੈਗਮੀਟੂ ਮੁਹਿੰਮ ਦੇ ਲੋਕਾਂ ਦੀ ਬਦਲੀ ਮਾਨਸਿਕਤਾ ਜਿਹੀਆਂ ਸਾਰੀਆਂ ਗੱਲਾਂ 'ਤੇ ਯਕੀਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਨਾਲ ਲੋਕਾਂ ਦੀ ਮਾਨਸਿਕਤਾ ਬਦਲੀ ਹੈ।


ਬੀਤੇ ਸਾਲ ਪੱਛਮੀ ਫ਼ਿਲਮ ਜਗਤ ਤੋਂ ਬਾਅਦ ਹੈਸ਼ਟੈਗ ਮੀਟੂ ਮੁਹਿੰਮ ਨੇ ਬਾਲੀਵੁੱਡ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ ਜਿਸ ਦੀ ਸ਼ੁਰੂਆਤ ਐਕਟਰ ਤਨੁਸ਼੍ਰੀ ਦੱਤਾ ਨੇ 2008 'ਚ ਨਾਨਾ ਪਾਟੇਕਰ 'ਤੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾ ਕੇ ਕੀਤੀ।

ਇਸ ਨਾਲ ਬਾਲੀਵੁੱਡ 'ਚ ਆਏ ਬਦਲਾਅ ਬਾਰੇ ਸੰਨੀ ਨੂੰ ਜਦੋਂ ਪੁੱਛਿਆ ਗਿਆ ਤਾਂ ਸੰਨੀ ਲਿਓਨ ਨੇ ਕਿਹਾ, "ਮੈਂ ਕਿਸੇ ਦਫਤਰ 'ਚ ਕੰਮ ਨਹੀਂ ਕਰਦੀ। ਮੈ ਝੂਠ 'ਚ ਜਿਉਂਦੀ ਹਾਂ, ਪਰ ਮੈਂ ਇਹ ਵੀ ਜਾਣਦੀ ਹਾਂ ਤੇ ਇਸ 'ਤੇ ਯਕੀਨ ਕਰਦੀ ਹਾਂ ਕਿ ਚਾਹੇ ਮਰਦ ਹੈ ਜਾਂ ਮਹਿਲਾ ਕੰਮ ਵਾਲੀ ਥਾਂ 'ਤੇ ਅਸਿਹਜ ਹੋਣ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ, ਕਿਉਂਕਿ ਮੇਰਾ ਮੰਨਣਾ ਹੈ ਕਿ ਇਹ ਮਰਦਾਂ ਨਾਲ ਵੀ ਹੁੰਦਾ ਹੈ। ਇਸ ਦਾ ਖੁਲਾਸਾ ਇਸ ਲਈ ਨਹੀਂ ਹੋ ਪਾਉਂਦਾ ਕਿਉਂਕਿ ਉਹ ਮਰਦ ਹੈ ਤੇ ਇਹ ਵੱਡੀ ਗੱਲ ਨਹੀਂ ਮੰਨੀ ਜਾਂਦੀ"

ਸੰਨੀ ਨੇ ਅੱਗੇ ਕਿਹਾ, "ਜੇਕਰ ਕੋਈ ਕਿਸੇ ਨੂੰ ਕੰਮ ਵਾਲੀ ਥਾਂ 'ਤੇ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਜਿੰਨਾ ਜ਼ਿਆਦਾ ਬੋਲਦਾ ਹੈ ਲੋਕ ਓਨੇ ਜ਼ਿਆਦਾ ਜਾਗਰੂਕ ਹੋਣਗੇ। ਮੈਨੂੰ ਯਕੀਨ ਹੈ ਕਿ ਚੀਜ਼ਾਂ ਜ਼ਰੂਰ ਬਦਲ ਜਾਣਗੀਆਂ।