Madhuban Controversy: ਮਥੁਰਾ ਵਿੱਚ ਬਾਲੀਵੁੱਡ ਅਦਾਕਾਰਾ ਸਨੀ ਲਿਓਨੀ (Sunny Leone) ਦੀ ਨਵੀਂ ਵੀਡੀਓ ਐਲਬਮ ਮਧੂਬਨ ਮੈਂ ਰਾਧਿਕਾ ਨਾਚੇ (Madhuban Mein Radhika) ਵਿੱਚ ਗੀਤ 'ਤੇ ਅਸ਼ਲੀਲ ਡਾਂਸ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਨਵੀਂ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਜਿੱਥੇ ਇੱਕ ਪਾਸੇ ਸਾਧੂਆਂ ਨੇ ਸੰਨੀ ਲਿਓਨੀ ਨੂੰ ਚੇਤਾਵਨੀ ਦਿੱਤੀ ਹੈ, ਉੱਥੇ ਹੀ ਹੁਣ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾਕਟਰ ਨਰੋਤਮ ਮਿਸ਼ਰਾ ਨੇ ਵੀ ਕਾਰਵਾਈ ਦੇ ਸੰਕੇਤ ਦਿੱਤੇ ਹਨ।

ਨਰੋਤਮ ਨੇ ਚਿਤਾਵਨੀ ਦਿੱਤੀ ਕਿ ਸੰਨੀ ਲਿਓਨੀ ਅਤੇ ਸਾਰਿਬ ਅਸਲਮ ਤੋਸ਼ੀ ਤਿੰਨ ਦਿਨਾਂ ਦੇ ਅੰਦਰ ਇਸ ਵਿਵਾਦਤ ਡਾਂਸ ਵੀਡੀਓ ਨੂੰ ਹਟਾ ਕੇ ਮੁਆਫੀ ਮੰਗਣ, ਨਹੀਂ ਤਾਂ ਕਾਨੂੰਨੀ ਮਾਹਿਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਦਰਅਸਲ ਸੰਨੀ ਲਿਓਨੀ ਦਾ ਇਹ ਗੀਤ 22 ਦਸੰਬਰ ਨੂੰ ਰਿਲੀਜ਼ ਹੋਇਆ ਹੈ। ਰਿਲੀਜ਼ ਦੇ ਨਾਲ ਹੀ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਕਈ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਹੈ। ਇਸ ਗੀਤ 'ਮਧੂਬਨ ਮੈਂ ਰਾਧਿਕਾ ਨਾਚੇ ਰੇ' ਦੇ ਬੋਲਾਂ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਇਸ 'ਚ ਜਿਸ ਤਰ੍ਹਾਂ ਸੰਨੀ ਡਾਂਸ ਕਰ ਰਹੀ ਹੈ ਤੇ ਇਸ ਗੀਤ ਦੇ ਬੋਲਾਂ ਮੁਤਾਬਕ ਉਹ ਕਾਫੀ ਇਤਰਾਜ਼ਯੋਗ ਹੈ, ਰਾਧਾ ਸਾਡੇ ਲਈ ਸਤਿਕਾਰਯੋਗ ਹੈ। ਇਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਦੇ ਨਾਲ ਹੀ ਲੋਕ ਹੁਣ ਇਸ ਗੀਤ ਦਾ ਬਾਈਕਾਟ ਕਰ ਰਹੇ ਹਨ।

ਮਥੁਰਾ ਦੇ ਸੰਤਾਂ ਨੇ ਅਦਾਲਤ ਜਾਣ ਦੀ ਦਿੱਤੀ ਧਮਕੀ
ਸੰਤਾਂ ਦਾ ਕਹਿਣਾ ਹੈ ਕਿ ਰਾਧਾ ਉਨ੍ਹਾਂ ਲਈ ਪੂਜਨੀਕ ਹੈ। ਸੰਨੀ ਨੇ ਗੀਤ 'ਤੇ ਅਸ਼ਲੀਲ ਡਾਂਸ ਕੀਤਾ ਹੈ। ਇਸ ਲਈ ਉਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਸ ਨੇ ਡਾਂਸ ਨੂੰ ਅਸ਼ਲੀਲ ਦੱਸ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ, 'ਜੇਕਰ ਸਰਕਾਰ ਨੇ ਅਭਿਨੇਤਰੀ ਵਿਰੁੱਧ ਕਾਰਵਾਈ ਨਹੀਂ ਕੀਤੀ ਅਤੇ ਉਸ ਦੀ ਵੀਡੀਓ ਐਲਬਮ 'ਤੇ ਪਾਬੰਦੀ ਲਗਾਈ ਤਾਂ ਅਸੀਂ ਅਦਾਲਤ ਤੱਕ ਪਹੁੰਚ ਕਰਾਂਗੇ।'


 



ਇਹ ਵੀ ਪੜ੍ਹੋ : New Year 2022 Fraud Alert : ਨਵੇਂ ਸਾਲ 'ਤੇ ਸਾਵਧਾਨ, ਛੋਟੀ ਜਿਹੀ ਗਲਤੀ ਵੱਡਾ ਨੁਕਸਾਨ ਕਰ ਸਕਦੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490