ਚੰਡੀਗੜ੍ਹ: ਮਸ਼ਹੂਰ ਹਰਿਆਣਵੀ ਗੀਤ 'ਤੇਰੀ ਆਂਖਿਆ ਕਾ ਯੋ ਕਾਜਲ' ਸਭ ਤੋਂ ਪਹਿਲਾਂ ਸਪਨਾ ਚੌਧਰੀ ਦਾ ਖਿਆਲ ਆਉਂਦਾ ਹੈ। ਸਪਨਾ ਦੇ ਠੁਮਕਿਆਂ ਕਰਕੇ ਇਹ ਗੀਤ ਸੁਪਰਹਿੱਟ ਹੋ ਗਿਆ ਸੀ। ਪਰ ਹੁਣ ਸਪਨਾ ਦੇ ਇਸ ਗੀਤ 'ਤੇ ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਨੇ ਵੀ ਜ਼ਬਰਦਸਤ ਠੁਮਕੇ ਲਾਏ ਹਨ। ਸਨੀ ਦੀ ਇਹ ਡਾਂਸ ਵੀਡੀਓ ਯੂਟਿਊਬ 'ਤੇ ਖੂਬ ਵਾਇਰਲ ਹੋ ਰਹੀ ਹੈ।


ਇਨ੍ਹੀਂ ਦਿਨੀਂ ਦੇਸ਼ 'ਤੇ ਟਿਕਟੌਕ ਦਾ ਵੀ ਬਿਖਾਰ ਚੜ੍ਹਿਆ ਹੋਇਆ ਹੈ। ਸਨੀ ਨੇ ਟਿਕਟੌਕ ਉਤੇ ਸਪਨਾ ਚੌਧਰੀ ਦੇ ਗੀਤ 'ਤੇ ਆਪਣਾ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸਨੀ ਦੇ ਫੈਨਜ਼ ਖੂਬ ਸ਼ੇਅਰ ਕਰ ਰਹੇ ਹਨ।


ਸੋਸ਼ਲ ਮੀਡੀਆ 'ਤੇ ਸਨੀ ਲਿਓਨੀ ਕਾਫੀ ਐਕਟਿਵ ਰਹਿੰਦੀ ਹੈ। ਉਹ ਲਗਾਤਾਰ ਆਪਣੀਆਂ ਡਾਂਸ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੇ ਪਤੀ ਡੇਨਿਅਲ ਵੇਬਰ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ ਸੀ। ਇਸ ਖ਼ਾਸ ਮੌਕੇ 'ਤੇ ਉਸ ਨੇ ਕੇਕ ਕੱਟ ਕੇ ਜਸ਼ਨ ਮਨਾਇਆ। ਇਹ ਕੇਕ ਉਸ ਦੀ ਤਿੰਨ ਸਾਲਾਂ ਦੀ ਧੀ ਨਿਸ਼ਾ ਨੇ ਬਣਾਇਆ ਸੀ।