Sunny Leone Throwback Interview: ਸਨੀ ਲਿਓਨੀ (Sunny Leone) ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ, ਪਿਛਲੇ ਸਮੇਂ ਵਿੱਚ ਉਨ੍ਹਾਂ ਆਪਣੀ ਮਿਹਨਤ, ਅਦਾਕਾਰੀ ਤੇ ਡਾਂਸ ਨਾਲ ਇੱਕ ਵੱਖਰਾ ਸਥਾਨ ਬਣਾਇਆ ਹੈ। ਅੱਜ ਸੰਨੀ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ। ਉਨ੍ਹਾਂ ਦੀ ਇੱਕ ਝਲਕ ਲਈ ਲੱਖਾਂ ਪ੍ਰਸ਼ੰਸਕ ਬੇਚੈਨ ਨਜ਼ਰ ਆਉਂਦੇ ਹਨ। ਉਹ ਜਿੱਥੇ ਵੀ ਜਾਂਦੀ ਹੈ, ਉਨ੍ਹਾਂ ਨੂੰ ਦੇਖਣ ਲਈ ਭੀੜ ਇਕੱਠੀ ਹੁੰਦੀ ਹੈ ਪਰ ਸੰਨੀ ਲਿਓਨੀ ਦੀ (Sunny Leone Biography) ਲਈ ਇਹ ਸਫਰ ਇੰਨਾ ਆਸਾਨ ਨਹੀਂ ਸੀ।
ਉਨ੍ਹਾਂ ਦੇ ਅਤੀਤ ਉਨ੍ਹਾਂ ਦਾ ਕਦੇ ਸਾਥ ਨਹੀਂ ਛੱਡਿਆ, ਬਾਲੀਵੁੱਡ 'ਚ ਆਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇੱਕ ਇੰਟਰਵਿਊ 'ਚ ਸੰਨੀ ਨੇ ਦੱਸਿਆ ਸੀ ਕਿ ਵੱਡੇ-ਵੱਡੇ ਸਿਤਾਰਿਆਂ ਦੀਆਂ ਪਤਨੀਆਂ ਨੇ ਵੀ ਉਨ੍ਹਾਂ ਨੂੰ ਆਪਣੇ ਨਾਲ ਕੰਮ ਨਹੀਂ ਕਰਨ ਦਿੰਦੀਆਂ ਸਨ।
ਸੰਨੀ ਲਿਓਨੀ (Sunny Leone Photos) ਦਾ ਇਹ ਇੰਟਰਵਿਊ ਉਸ ਸਮੇਂ ਦਾ ਹੈ ਜਦੋਂ ਉਸ ਦੀ ਫਿਲਮ 'ਏਕ ਪਹੇਲੀ ਲੀਲਾ' (Sunny Leone Film Ek Paheli Leela) ਰਿਲੀਜ਼ ਹੋਈ ਸੀ।
ਇਸ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਅਤੀਤ ਕਾਰਨ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਅਪਮਾਨ ਸਹਿਣਾ ਪਿਆ ਤਾਂ ਅਭਿਨੇਤਰੀ ਨੇ ਕਿਹਾ, ''ਅਪਮਾਨ ਤੋਂ ਵੱਧ ਉਹ ਦੌਰ ਮੇਰੇ ਲਈ ਨਿਰਾਸ਼ਾ ਨਾਲ ਭਰਿਆ ਸੀ। ਮੇਰੇ ਅਤੀਤ ਕਾਰਨ ਲੋਕ X.Y.G ਸਮਝਦੇ ਸਨ। ਮੈਂ ਮੰਨਦੀ ਹਾਂ ਕਿ ਮੇਰੇ ਪਿਛਲੇ ਫੈਸਲਿਆਂ ਨੇ ਮੇਰੀ ਤਸਵੀਰ ਨੂੰ ਬੋਲਡ ਬਣਾਇਆ ਹੈ। ਮੈਂ ਇੱਕ ਬਾਲਗ ਸਟਾਰ ਰਹੀ ਹਾਂ ਪਰ ਇਹ ਮੈਨੂੰ ਪਰਿਭਾਸ਼ਿਤ ਨਹੀਂ ਕਰਦਾ ਹੈ। ਜਦੋਂ ਲੋਕ ਮੈਨੂੰ ਮਿਲਦੇ ਹਨ, ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਇਹ ਮੇਰਾ ਪੇਸ਼ਾ ਸੀ। ਉਹ ਕਲਪਨਾ ਸੀ। ਅਸਲ ਜ਼ਿੰਦਗੀ ਵਿੱਚ, ਮੈਂ ਅਜਿਹੀ ਨਹੀਂ ਹਾਂ।"
ਸੰਨੀ ਲਿਓਨੀ (Sunny Leone Instagram) ਨੇ ਇੰਸਟਾਗ੍ਰਾਮ 'ਤੇ ਅੱਗੇ ਲਿਖਿਆ, "ਜਦੋਂ ਮੈਂ ਇੱਥੇ ਆਈ ਤਾਂ ਮੈਨੂੰ ਹਰ ਪੱਧਰ 'ਤੇ ਨਕਾਰ ਦਿੱਤਾ ਗਿਆ। ਮੇਰੇ ਅਤੀਤ ਕਾਰਨ ਲੋਕ ਮੇਰੇ ਨਾਲ ਕੰਮ ਕਰਨਾ ਵੀ ਨਹੀਂ ਚਾਹੁੰਦੇ ਸਨ। ਵੱਡੇ-ਵੱਡੇ ਅਦਾਕਾਰਾਂ ਨੇ ਮੈਨੂੰ ਹੀਰੋਇਨ ਦੇ ਤੌਰ 'ਤੇ ਨਕਾਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੀਆਂ ਪਤਨੀਆਂ ਨਹੀਂ ਚਾਹੁੰਦੀਆਂ ਸਨ ਕਿ ਉਹ ਮੇਰੇ ਨਾਲ ਕੰਮ ਕਰਨ। ਸੰਨੀ ਨੇ ਹੱਸਦਿਆਂ ਕਿਹਾ ਕਿ ਉਹ ਮੇਰੇ ਤੋਂ ਡਰਦੀਆਂ ਸਨ, ਮੈਂ ਉਸ ਨੂੰ ਕਿਵੇਂ ਸਮਝਾਵਾਂ ਕਿ ਮੈਨੂੰ ਉਨ੍ਹਾਂ ਦੇ ਪਤੀ ਵਿੱਚ ਕੋਈ ਦਿਲਚਸਪੀ ਨਹੀਂ ਹੈ। ਮੇਰਾ ਆਪਣਾ ਪਤੀ ਹੈ ਜਿਸ ਦੀ ਮੈਂ ਬਹੁਤ ਇੱਜ਼ਤ ਕਰਦੀ ਹਾਂ ਅਤੇ ਪਿਆਰ ਕਰਦੀ ਹਾਂ।"
ਸੰਨੀ ਲਿਓਨੀ ਦਾ ਗੀਤ ਮਧੂਬਨ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ 'ਚ ਉਨ੍ਹਾਂ ਨੇ ਸ਼ਾਨਦਾਰ ਮੂਵਸ ਦਿਖਾਈਆਂ ਹਨ ਪਰ ਇਸ ਗੀਤ ਦੇ ਬੋਲਾਂ ਨੇ ਖਲਬਲੀ ਮਚਾ ਦਿੱਤੀ ਹੈ। ਲੋਕਾਂ ਨੇ ਇਸ 'ਤੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਸ ਨੂੰ ਬੈਨ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab Elections: ਕਰਜ਼ ਮਾਫੀ ਨਾਲ ਕਾਂਗਰਸ ਮੁੜ ਚੱਖੇਗੀ ਸੱਤਾ ਦਾ ਸਵਾਦ? ਜਾਣੋ ਅਸਲ ਕਹਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490