ਨਵੀਂ ਦਿੱਲੀ: ਮਹਾਰਾਸ਼ਟਰ ਸਰਕਾਰ ਨੇ ਮੰਗ ਕੀਤੀ ਹੈ ਕਿ ਸੁਸ਼ਾਂਤ ਸਿੰਘ ਖ਼ੁਦਕੁਸ਼ੀ ਮਾਮਲੇ ਵਿੱਚ ਸੀਬੀਆਈ ਵੱਲੋਂ ਦਾਇਰ ਕੀਤੀ ਗਈ ਐਫਆਈਆਰ ਨੂੰ ਮੁੰਬਈ ਪੁਲਿਸ ਨੂੰ ਟਰਾਂਸਫਰ ਕੀਤਾ ਜਾਵੇ। ਸੁਪਰੀਮ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਰਾਜ ਸਰਕਾਰ ਨੇ ਕਿਹਾ ਹੈ ਕਿ ਬਿਹਾਰ ਸਰਕਾਰ ਦੀ ਸਿਫ਼ਾਰਸ਼ ’ਤੇ ਜਾਂਚ ਸੀਬੀਆਈ ਨੂੰ ਸੌਂਪਣੀ ਗਲਤ ਹੈ। ਇਸ ਲਈ ਸੀਬੀਆਈ ਵੱਲੋਂ ਦਾਇਰ ਕੀਤੇ ਕੇਸ ਨੂੰ ਜ਼ੀਰੋ ਐਫਆਈਆਰ ਮੰਨਦਿਆਂ ਇਸ ਨੂੰ ਮੁੰਬਈ ਦੇ ਬਾਂਦਰਾ ਥਾਣੇ ਵਿੱਚ ਟਰਾਂਸਫਰ ਕੀਤਾ ਜਾਣਾ ਚਾਹੀਦਾ ਹੈ।


ਮਹਾਰਾਸ਼ਟਰ ਸਰਕਾਰ ਨੇ ਰਿਆ ਚੱਕਰਵਰਤੀ ਦੁਆਰਾ ਦਾਇਰ ਪਟੀਸ਼ਨ ਦੇ ਜਵਾਬ ਵਿੱਚ ਇਹ ਹਲਫੀਆ ਬਿਆਨ ਦਾਖਲ ਕੀਤਾ ਹੈ, ਜਿਸ ਵਿੱਚ ਉਸ ਨੇ ਪਟਨਾ ਵਿੱਚ ਆਪਣੇ ਖ਼ਿਲਾਫ਼ ਦਰਜ ਐਫਆਈਆਰ ਨੂੰ ਮੁੰਬਈ ਤਬਦੀਲ ਕਰਨ ਦੀ ਮੰਗ ਕੀਤੀ ਹੈ।

ਪੰਜਾਬ, ਹਰਿਆਣਾ ਤੇ ਦਿੱਲੀ 'ਚ ਬਾਰਸ਼ ਦੀ ਭਵਿੱਖਬਾਣੀ, ਜਾਣੋ ਮੌਸਮ ਦਾ ਹਾਲ

ਇਸ ਪਟੀਸ਼ਨ ਦੇ ਜਵਾਬ 'ਚ ਸੁਸ਼ਾਂਤ ਦੇ ਪਿਤਾ ਅਤੇ ਬਿਹਾਰ ਸਰਕਾਰ ਦੋਵਾਂ ਨੇ ਕਿਹਾ ਹੈ ਕਿ ਪਟਨਾ 'ਚ ਐਫਆਈਆਰ ਦਰਜ ਕਰਨ 'ਚ ਕੁਝ ਵੀ ਗਲਤ ਨਹੀਂ ਸੀ। ਜਾਂਚ ਦੇ ਸੀਬੀਆਈ ਨੂੰ ਤਬਦੀਲ ਕਰਨ ਤੋਂ ਬਾਅਦ ਰਿਆ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਮਹਾਰਾਸ਼ਟਰ ਸਰਕਾਰ ਨੇ ਸਾਰੀ ਪ੍ਰਕਿਰਿਆ ਨੂੰ ਗੰਭੀਰ ਕਾਨੂੰਨੀ ਗਲਤੀ ਕਰਾਰ ਦਿੱਤਾ ਹੈ।

ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਪਹਿਲਾਂ ਸੁਪਰੀਮ ਕੋਰਟ ਨੂੰ ਇਹ ਫੈਸਲਾ ਲੈਣ ਦਿੱਤਾ ਜਾਣਾ ਚਾਹੀਦਾ ਸੀ ਕਿ ਪਟਨਾ ਵਿੱਚ ਦਰਜ ਕੀਤੀ ਗਈ ਐਫਆਈਆਰ ਮੁੰਬਈ ਟ੍ਰਾਂਸਫਰ ਹੋਵੇਗੀ ਜਾਂ ਨਹੀਂ। ਇਸਤੋਂ ਪਹਿਲਾਂ ਵੀ ਬਿਹਾਰ ਸਰਕਾਰ ਨੇ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਸੀ ਅਤੇ ਕੇਂਦਰ ਨੇ ਖੁਦ ਕੇਸ ਬੇਲੋੜੀ ਜਲਦਬਾਜ਼ੀ ਕਰਦਿਆਂ ਸੀਬੀਆਈ ਨੂੰ ਦਿਖਾਇਆ ਸੀ। ਇਹ ਵੀ ਧਿਆਨ 'ਚ ਨਹੀਂ ਰੱਖਿਆ ਗਿਆ ਸੀ ਕਿ ਸੀਬੀਆਈ ਨੂੰ ਮੁੰਬਈ 'ਚ ਕਿਸੇ ਵੀ ਘਟਨਾ ਦੀ ਜਾਂਚ ਦਾ ਅਧਿਕਾਰ ਉਦੋਂ ਹੀ ਮਿਲ ਸਕਦਾ ਹੈ ਜਦੋਂ ਮਹਾਰਾਸ਼ਟਰ ਸਰਕਾਰ ਇਸ ਦੀ ਆਗਿਆ ਦਿੰਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ