ਸੁਸ਼ਾਂਤ ਰਾਜਪੂਤ ਮਾਮਲਾ: ਆਖਰ ਕਿਉਂ ਕਿਤੀ ਰਿਆ ਨੇ ਸੀਬੀਆਈ ਜਾਂਚ ਦੀ ਮੰਗ, ਪਰਿਵਾਰਕ ਦੋਸਤ ਨੇ ਕਿਤਾ ਖੁਲਾਸਾ
ਏਬੀਪੀ ਸਾਂਝਾ | 16 Jul 2020 10:01 PM (IST)
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਇੱਕ ਮਹੀਨੇ ਬਾਅਦ, ਉਸਦੇ ਪ੍ਰੇਮਿਕਾ ਰਹੀ ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਇੱਕ ਮਹੀਨੇ ਬਾਅਦ, ਉਸਦੇ ਪ੍ਰੇਮਿਕਾ ਰਹੀ ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।ਇਸ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰਕ ਦੋਸਤ ਨਿਲੋਤਪਾਲ ਮ੍ਰਿਣਾਲ ਨੇ ਆਪਣੀ ਨੂੰ ਪ੍ਰਤੀਕਰਮ ਦਿੱਤਾ ਹੈ। ਮ੍ਰਿਣਾਲ ਨੇ ਏਬੀਪੀ ਨਿਊਜ਼ ਨਾਲ ਇੱਕ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਰਿਆ ਵਲੋਂ ਸੁਸ਼ਾਂਤ ਸਿੰਘ ਦੇ ਪੈਸੇ ਖਰਚ ਕਰਨ ਸਬੰਧੀ ਅੱਜ ਇੱਕ ਨਿਊਜ਼ ਵੈਬਸਾਈਟ ਵਲੋਂ ਖ਼ਬਰ ਲਾਈ ਗਈ ਸੀ।ਜਿਸ ਤੋਂ ਬਾਅਦ ਅੱਜ ਹੀ ਰਿਆ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।ਨਿਲੋਤਪਾਲ ਨੇ ਰਿਆ ਦੀ ਇੰਨੇ ਦਿਨਾਂ ਦੀ ਚੁੱਪੀ ਤੇ ਵੀ ਸਵਾਲ ਖੜ੍ਹੇ ਕੀਤੇ ਹਨ।