Sushant Singh Rajput Dog Fudge Passed Away: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਚਹੇਤੇ ਤੇ ਪਾਲਤੂ ਕੁੱਤੇ ਫੱਜ ਦਾ ਦਿਹਾਂਤ ਹੋ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਵੱਡੀ ਭੈਣ ਪ੍ਰਿਅੰਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਫੱਜ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਗੌਰਤਲਬ ਹੈ ਕਿ ਫੱਜ ਸੁਸ਼ਾਂਤ ਦੇ ਬੇਹੱਦ ਕਰੀਬ ਸੀ ਤੇ ਸੁਸ਼ਾਂਤ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਫੱਜ ਸੁਸ਼ਾਂਤ ਦੇ ਨਾਲ ਮੁੰਬਈ ਵਿਖੇ ਸਥਿਤ ਉਨ੍ਹਾਂ ਦੇ ਫਲੈਟ ਵਿੱਚ ਹੀ ਰਹਿੰਦਾ ਸੀ। ਹਾਲਾਂਕਿ, 14 ਜੂਨ 2020 ਨੂੰ ਅਦਾਕਾਰ ਦੇ ਦਿਹਾਂਤ ਤੋਂ ਬਾਅਦ, ਉਨ੍ਹਾਂ ਦਾ ਪਰਿਵਾਰ ਉਸ ਨੂੰ ਆਪਣੇ ਨਾਲ ਲੈ ਗਿਆ। ਸੁਸ਼ਾਂਤ ਨੂੰ ਆਪਣੇ ਪਾਲਤੂ ਕੁੱਤੇ ਨਾਲ ਬਹੁਤ ਪਿਆਰ ਸੀ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਫਜ਼ ਨਾਲ ਤਸਵੀਰਾਂ ਪੋਸਟ ਕਰਦੇ ਰਹਿੰਦਾ ਸੀ, ਜਿਸ 'ਚ ਉਨ੍ਹਾਂ ਉਸ ਨਾਲ ਖੇਡਦੇ ਦੇਖਿਆ ਜਾ ਸਕਦਾ ਹੈ।
ਸੁਸ਼ਾਂਤ ਦੀ ਵੱਡੀ ਭੈਂਣ ਪ੍ਰਿਯੰਕਾ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਸੁਸ਼ਾਂਤ ਨਾਲ ਫਜ਼ ਨੂੰ ਦੇਖਿਆ ਜਾ ਸਕਦਾ ਹੈ। ਜਦੋਂ ਕਿ ਦੂਜੀ ਤਸਵੀਰ 'ਚ ਪ੍ਰਿਯੰਕਾ ਸਿੰਘ ਨੇ ਕੈਪਸ਼ਨ ਵਿੱਚ ਲਿਖਿਆ - “ਲੰਬੇ ਸਮੇਂ ਬਾਅਦ ਫਜ਼। ਆਖ਼ਿਰਕਾਰ ਤੂੰ ਸਵਰਗ ਵਿੱਚ ਆਪਣੇ ਮਿੱਤਰ ਕੋਲ ਪਹੁੰਚ ਗਿਆ ਹੈ। ਅਸੀਂ ਵੀ ਜਲਦੀ ਮਿਲਾਂਗੇ। ਉਦੋਂ ਤੱਕ…. ਦਿਲ ਬਹੁਤ ਟੁੱਟ ਗਿਆ ਹੈ। 💔"
ਪ੍ਰਿਅੰਕਾ ਸਿੰਘ ਦੇ ਇਸ ਟਵੀਟ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਫੱਜ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ- 'ਆਪਣਾ ਖਿਆਲ ਰੱਖੋ। ਇਹ ਖ਼ਬਰ ਸੱਚਮੁੱਚ ਬਹੁਤ ਦੁਖਦਾਈ ਹੈ, ਪਰ ਖੁਸ਼ੀ ਦੀ ਗੱਲ ਇਹ ਹੈ ਕਿ ਆਖਿਰਕਾਰ ਫੱਜ ਆਪਣੇ ਦੋਸਤ ਕੋਲ ਪਹੁੰਚ ਗਿਆ ਹੈ। ਸੋਗ ਪ੍ਰਗਟ ਕਰਦੇ ਹੋਏ, ਇੱਕ ਹੋਰ ਫੈਨ ਨੇ ਟਵੀਟ ਕੀਤਾ - 'ਫੱਜ ਸੁਸ਼ਾਂਤ ਦਾ ਸੱਚਾ ਦੋਸਤ ਸੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।''
ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਫਜ਼ ਇੱਕਲਾ ਪੈ ਗਿਆ ਸੀ। ਅਜਿਹੀਆਂ ਖਬਰਾਂ ਆਈਆਂ ਸਨ ਕਿ ਉਹ ਠੀਕ ਤਰ੍ਹਾਂ ਨਾਲ ਖਾ-ਪੀ ਨਹੀਂ ਰਿਹਾ ਸੀ ਅਤੇ ਬੀਮਾਰ ਹੋ ਗਿਆ ਸੀ। ਫਿਰ ਅਭਿਨੇਤਾ ਦੇ ਪਰਿਵਾਰ ਨੇ ਉਸ ਦਾ ਬਹੁਤ ਧਿਆਨ ਰੱਖਿਆ, ਜਿਸ ਕਾਰਨ ਉਹ ਹੌਲੀ-ਹੌਲੀ ਠੀਕ ਹੋ ਗਿਆ। ਹਾਲਾਂਕਿ ਹੁਣ ਉਸ ਦੇ ਦਿਹਾਂਤ ਨਾਲ ਪੂਰੇ ਪਰਿਵਾਰ 'ਚ ਸੋਗ ਦੀ ਲਹਿਰ ਹੈ।