ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਸੀਬੀਆਈ ਦੀ SIT ਅੱਜ ਮੁੰਬਈ ਪਹੁੰਚੇਗੀ। ਸੀਬੀਆਈ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨਾਲ ਕੁਆਰਡੀਨੇਸ਼ਨ ਲਈ ਮੁੰਬਈ ਪੁਲਿਸ ਨੇ ਡੀਸੀਪੀ ਰੈਂਕ ਦੇ ਅਧਿਕਾਰੀ ਨੂੰ ਨਿਯੁਕਤ ਕੀਤਾ ਹੈ।
ਸੀਬੀਆਈ ਸੂਤਰਾਂ ਮੁਤਾਬਕ ਐਸਆਈਟੀ ਦੀ ਟੀਮ ਸੱਤ ਦਿਨ ਜਾਂਚ ਕਰੇਗੀ ਤੇ ਫਿਰ ਦੂਜੀ ਟੀਮ ਆਵੇਗੀ। ਇਹ ਫੈਸਲਾ ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਟੀਮ ਅਦਾਕਾਰ ਦੇ ਘਰ ਵੀ ਜਾ ਸਕਦੀ ਹੈ।
ਮੁੰਬਈ ਪੁਲਿਸ ਨੇ ਡੀਸੀਪੀ ਅਭਿਸ਼ੇਕ ਮੁਖੇ ਨੂੰ ਸੀਬੀਆਈ ਦੀ SIT ਨਾਲ ਕੁਆਰਡੀਨੇਸ਼ਨ ਲਈ ਨਿਯੁਕਤ ਕੀਤਾ ਗਿਆ ਹੈ। ਸੁਸ਼ਾਂਤ ਰਾਜਪੂਤ ਕੇਸ 'ਚ ਸੀਬੀਆਈ ਨੇ ਪਹਿਲਾਂ ਹੀ SIT ਦਾ ਗਠਨ ਕਰ ਦਿੱਤਾ ਸੀ। ਇਸ ਨੂੰ ਲੈ ਕੇ ਸੀਬੀਆਈ ਵੱਲੋਂ ਬੈਠਕ ਕੀਤੀ ਗਈ ਤੇ ਰਣਨੀਤੀ 'ਤੇ ਚਰਚਾ ਹੋਈ ਕਿ ਇਸ ਕੇਸ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਜਾਵੇ।
ਫੇਸਬੁੱਕ ਵਿਵਾਦ 'ਤੇ ਕੰਪਨੀ ਕਰਮਚਾਰੀਆਂ ਵੱਲੋਂ ਕੰਪਨੀ ਨੂੰ ਚਿੱਠੀ, ਪਾਲਿਸੀ 'ਤੇ ਵੱਡੇ ਸਵਾਲ
ਮੁੰਬਈ ਪਹੁੰਚਣ ਤੋਂ ਬਾਅਦ ਇਹ ਟੀਮ ਕ੍ਰਾਈਮ ਸੀਨ ਰੀਕ੍ਰੀਏਟ ਕਰੇਗੀ ਤੇ ਰੀਆ ਚੱਕਰਵਰਤੀ ਤੇ ਉਸ ਦੇ ਪਰਿਵਾਰ ਤੋਂ ਪੁੱਛਗਿਛ ਕਰੇਗੀ। ਕ੍ਰਾਈਮ ਸੀਨ 'ਤੇ SIT ਨਾਲ ਫੌਰੈਂਸਕ ਟੀਮ ਵੀ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ