Live Updates: ਸੁਸ਼ਾਂਤ ਸਿੰਘ ਰਾਜਪੂਤ ਦਾ ਅੰਤਮ ਸੰਸਕਾਰ, ਪਿਤਾ ਨੇ ਦਿੱਤੀ ਚਿਤਾ ਨੂੰ ਅਗਨੀ

ਬਾਲੀਵੁੱਡ ਤੋਂ ਬੇਹੱਦ ਦੁੱਖਦ ਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁਬੰਈ 'ਚ ਖੁਦਕੁਸ਼ੀ ਕਰ ਲਈ ਹੈ।

ਏਬੀਪੀ ਸਾਂਝਾ Last Updated: 15 Jun 2020 04:51 PM

ਪਿਛੋਕੜ

ਮੁਬੰਈ: ਬਾਲੀਵੁੱਡ ਤੋਂ ਬੇਹੱਦ ਦੁੱਖਦ ਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁਬੰਈ 'ਚ ਖੁਦਕੁਸ਼ੀ ਕਰ ਲਈ ਹੈ। ਸੁਸ਼ਾਂਤ ਸਿੰਘ ਨੇ ਆਪਣੇ...More

ਸੁਸ਼ਾਂਤ ਸਿੰਘ ਰਾਜਪੂਤ ਦੇ ਨਜ਼ਦੀਕੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਲੰਬੇ ਸਮੇਂ ਤੋਂ ਲੋਕਾਂ ਨਾਲ ਸੰਪਰਕ ਘਟਾ ਦਿੱਤਾ ਸੀ। ਪਿਛਲੇ ਇੱਕ-ਦੋ ਮਹੀਨਿਆਂ ਤੋਂ, ਉਹ ਬਹੁਤ ਸੀਮਤ ਲੋਕਾਂ ਨੂੰ ਮਿਲ ਰਿਹਾ ਸੀ। ਸੁਸ਼ਾਂਤ ਸਿੰਘ ਕੁਝ ਸਮੇਂ ਤੋਂ ਤਰਲ ਖੁਰਾਕ 'ਤੇ ਸੀ। ਉਸ ਨੇ ਇੱਕ ਰਾਤ ਪਹਿਲਾਂ ਵੀ ਖਾਣਾ ਨਹੀਂ ਖਾਧਾ ਸੀ। ਆਪਣੀ ਮੌਤ ਤੋਂ ਕਈ ਘੰਟੇ ਪਹਿਲਾਂ, ਉਸ ਨੇ ਐਨਰਜੀ ਡਰਿੰਕ ਵੀ ਪੀਤੀ। ਆਪਣੀ ਮੌਤ ਤੋਂ ਇੱਕ ਮਹੀਨਾ ਪਹਿਲਾਂ, ਉਹ ਆਪਣੇ ਕਮਰੇ ਵਿੱਚ ਰਹਿੰਦਾ ਸੀ ਤੇ ਦੋਸਤਾਂ ਨਾਲ ਗੱਲ ਵੀ ਨਹੀਂ ਕਰਦਾ ਸੀ।