ਮੁੰਬਈ: Sushant Singh Rajput Net Worth: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਸਾਰੇ ਦੇਸ਼ ਨੂੰ ਗਹਿਰਾ ਸਦਮਾ ਦਿੱਤਾ ਸੀ। 34 ਸਾਲਾ ਸੁਸ਼ਾਂਤ ਨੇ ਬਾਲੀਵੁੱਡ ਵਿੱਚ ਆਪਣੇ ਆਪ ਨੂੰ ਸਫਲ ਅਦਾਕਾਰ ਵਜੋਂ ਸਥਾਪਤ ਕੀਤਾ ਸੀ। ਇਸ ਦੇ ਨਾਲ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਲਈ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਸੁਸ਼ਾਂਤ ਨੂੰ 'ਉੱਜਲ ਨੌਜਵਾਨ ਅਦਾਕਾਰ' ਕਿਹਾ। ਅੱਜ ਅਸੀਂ ਤੁਹਾਨੂੰ ਅਦਾਕਾਰ ਸੁਸ਼ਾਂਤ ਦੀ ਕੁੱਲ ਸੰਪਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ 2013 ਵਿੱਚ ਆਈ ਫਿਲਮ ‘ਕਾਈ ਪੋ ਚੇ’ ਨਾਲ ਆਪਣੀ ਸ਼ੁਰੂਆਤ ਕੀਤੀ ਸੀ।
ਲਗਜ਼ਰੀ ਵਾਹਨਾਂ ਦੇ ਸ਼ੌਕੀਨ ਸਨ ਸੁਸ਼ਾਂਤ
ਰਿਪੋਰਟਾਂ ਅਨੁਸਾਰ ਸੁਸ਼ਾਂਤ ਕੋਲ ਲਗਭਗ 59 ਕਰੋੜ ਰੁਪਏ ਦੀ ਸੰਪਤੀ ਸੀ ਤੇ ਇਸ ਤੋਂ ਇਲਾਵਾ ਉਨ੍ਹਾਂ ਕੋਲ ਕਈ ਲਗਜ਼ਰੀ ਵਾਹਨ ਜਿਵੇਂ ਬੀਐਮਡਬਲਯੂ ਦਾ 1300 ਆਰ ਮੋਟਰਸਾਈਕਲ, Maserati Quattroporte ਤੇ ਲੈਂਡ ਰੋਵਰ ਰੇਂਜ ਰੋਵਰ ਐਸਯੂਵੀ ਸਨ। ਇਸ ਤੋਂ ਇਲਾਵਾ ਸੁਸ਼ਾਂਤ ਆਪਣੀ ਹਰ ਫਿਲਮ ਲਈ 5-7 ਕਰੋੜ ਰੁਪਏ ਲੈਂਦੇ ਸਨ।
ਚੰਨ 'ਤੇ ਜ਼ਮੀਨ ਖਰੀਦਣ ਵਾਲੇ ਪਹਿਲੇ ਬਾਲੀਵੁੱਡ ਅਦਾਕਾਰ ਸਨ
ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਸੁਸ਼ਾਂਤ ਸਿੰਘ, ਜੋ ਖੁਦ ਪੁਲਾੜ ਦੀਆਂ ਖਬਰਾਂ ਦੇ ਸ਼ੌਕੀਨ ਹਨ, ਨੇ ਚੰਨ ਉੱਤੇ ਜ਼ਮੀਨ ਵੀ ਖਰੀਦੀ ਸੀ। ਸੁਸ਼ਾਂਤ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਸਨ ਅਤੇ ਪ੍ਰਸ਼ੰਸਕਾਂ ਨੂੰ ਖਗੋਲ ਵਿਗਿਆਨ ਅਤੇ ਪੁਲਾੜ ਨਾਲ ਜੁੜੀ ਜਾਣਕਾਰੀ ਦਿੰਦੇ ਰਹੇ।
ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਚੰਦ ‘ਤੇ ਸਭ ਤੋਂ ਦੂਰ ਵਾਲੀ ਜਾਇਦਾਦ ਖਰੀਦੀ ਸੀ। ਇਸ ਦੇ ਨਾਲ ਹੀ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਇਹ ਜ਼ਮੀਨ ਇੰਟਰਨੈਸ਼ਨਲ ਲੂਨਰ ਲੈਂਡਜ਼ ਰਜਿਸਟਰੀ ਤੋਂ ਖਰੀਦੀ ਸੀ। ਤੁਹਾਨੂੰ ਦੱਸ ਦੇਈਏ ਕਿ ਚੰਨ 'ਤੇ ਮੀਨ ਜਾਂ ਪਲਾਟ ਲੈਣ ਬਾਰੇ ਮਜ਼ਾਕੀਆ ਗੱਲਾਂ ਹਨ। ਹਾਲਾਂਕਿ, ਅਸਲ ਤੱਥ ਇਹੋ ਹੈ ਕਿ ਕੋਈ ਵੀ ਚੰਨ 'ਤੇ ਧਰਤੀ ਨਹੀਂ ਖ਼ਰੀਦ ਸਕਦਾ।
ਸੁਸ਼ਾਂਤ ਨੇ 14 ਜੂਨ 2020 ਨੂੰ ਕੀਤੀ ਸੀ ਖੁਦਕੁਸ਼ੀ
ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਇਸ ਚਮਕਦੇ ਸਿਤਾਰੇ ਨੇ ਸਾਲ 2020 ਵਿੱਚ ਆਪਣੇ ਮੁੰਬਈ ਦੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਕਿਹਾ ਜਾਂਦਾ ਹੈ ਕਿ ਸੁਸ਼ਾਂਤ ਉਸ ਸਮੇਂ ਡਿਪਰੈਸ਼ਨ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ। ਜਾਂਚ ਦੌਰਾਨ ਪੁਲਿਸ ਨੂੰ ਉਨ੍ਹਾਂ ਦੇ ਕਮਰੇ ਵਿਚੋਂ ਕੁਝ ਡੀਪ੍ਰੈਸ਼ਨ (ਘੋਰ ਨਿਰਾਸ਼ਾ) ਠੀਕ ਕਰਨ ਦੀਆਂ ਗੋਲੀਆਂ ਵੀ ਮਿਲੀਆਂ ਸਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ