ਨਵੀਂ ਦਿੱਲੀ: ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਸੁਸ਼ਾਂਤ ਸਿੰਘ ਰਾਜਪੂਤ ਨੂੰ ਲੈ ਕੇ ਹਲਫਨਾਮਾ ਦਾਇਰ ਕੀਤਾ ਹੈ। ਬਿਹਾਰ ਸਰਕਾਰ ਨੇ ਹਲਫਨਾਮੇ 'ਚ ਕਿਹਾ ਕਿ ਰੀਆ ਚੱਕਰਵਰਤੀ ਨੇ ਪੈਸਿਆਂ ਲਈ ਸੁਸ਼ਾਂਤ ਨੂੰ ਮਾਨਸਿਕ ਰੋਗੀ ਬਣਾਇਆ। ਸੁਪਰੀਮ ਕੋਰਟ ਵੱਲੋਂ ਜਾਰੀ ਨੋਟਿਸ ਮਗਰੋਂ ਬਿਹਾਰ ਸਰਕਾਰ ਨੇ ਆਪਣਾ ਪੱਖ ਰੱਖਿਆ ਹੈ।
ਬਿਹਾਰ ਸਰਕਾਰ ਨੇ ਹਲਫਨਾਮੇ 'ਚ ਕਿਹਾ 'ਜੋ FIR ਦਰਜ ਕੀਤੀ ਹੈ, ਉਸ 'ਚ ਕਿਤੇ ਵੀ ਕੋਈ ਗਲਤੀ ਨਹੀਂ ਸੀ। ਅਪਰਾਧ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਨੂੰ FIR ਦਰਜ ਕਰਨੀ ਪੈਂਦੀ ਹੈ। ਮ੍ਰਿਤਕ ਦੇ ਪਿਤਾ ਨੇ ਸਾਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਬੇਟੇ ਦੀ ਮਿਹਨਤ ਦੀ ਕਮਾਈ ਦਾ ਗਬਨ ਕੀਤਾ ਗਿਆ ਹੈ। ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ। ਇਸ ਲਈ ਅਸੀਂ FIR ਦਰਜ ਕੀਤੀ ਤੇ ਜਾਂਚ ਕੀਤੀ।'
ਬਿਹਾਰ ਸਰਕਾਰ ਨੇ ਕਿਹਾ 'ਇਸ ਮਾਮਲੇ 'ਚ ਮੁੰਬਈ ਪੁਲਿਸ ਸਾਡੇ ਨਾਲ ਬਿਲਕੁਲ ਸਹਿਯੋਗ ਨਹੀਂ ਕਰ ਰਹੀ। ਹਲਫਨਾਮੇ 'ਚ ਬਿਹਾਰ ਸਰਕਾਰ ਨੇ ਕਿਹਾ ਕਿ ਇਸ ਮਾਮਲੇ 'ਚ ਬਿਹਾਰ ਪੁਲਿਸ ਜਾਂਚ ਨਹੀਂ ਕਰ ਪਾ ਰਹੀ। ਇਸ ਲਈ ਇਹ ਮਾਮਲਾ ਸੀਬੀਆਈ ਨੂੰ ਸੌਂਪਣ ਦੀ ਕੇਂਦਰ ਸਰਕਾਰ ਕੋਲ ਸਿਫਾਰਸ਼ ਕੀਤੀ ਗਈ। ਸੀਬੀਆਈ ਨੇ ਮਾਮਲਾ ਆਪਣੇ ਹੱਥਾਂ 'ਚ ਲੈ ਲਿਆ ਹੈ। ਅਜਿਹੇ 'ਚ ਸੁਪਰੀਮ ਕੋਰਟ 'ਚ ਰੀਆ ਚੱਕਰਵਰਤੀ ਦੀ ਸੁਣਵਾਈ ਦੀ ਕੋਈ ਲੋੜ ਨਹੀਂ।
ਜ਼ਹਿਰੀਲੀ ਸ਼ਰਾਬ ਮਾਮਲਾ: ਕੈਪਟਨ ਨੇ ਮੁਆਵਜ਼ਾ ਰਾਸ਼ੀ ਵਧਾਈ ਤੇ ਸਰਕਾਰੀ ਨੌਕਰੀ ਦਾ ਭਰੋਸਾ
ਸੁਪਰੀਮ ਕੋਰਟ ਦੀ ਲਾਹਨਤ ਮਗਰੋਂ ਪਟਨਾ ਦੇ ਐਸਐਸਪੀ ਵਿਨੈ ਤਿਵਾਰੀ ਨੂੰ ਕੀਤਾ ਕੁਆਰੰਟੀਨ ਮੁਕਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ